ਪਟਿਆਲਾ,:ਪਾਰਟੀ ਲਈ ਪਿਛਲੇ ਲੰਬੇ ਸਮੇਂ ਕੰਮ ਕਰਦੇ ਆ ਰਹੇ ਅਵਤਾਰ ਸਿੰਘ ਹੈਪੀ ਨੂੰ ਯੂਥ ਅਕਾਲੀ ਦਲ ਦਾ ਮੁੜ ਤੋਂ ਸਹਿਰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਉਹ ਲਗਾਤਾਰ ਦੂੁਜੀ ਵਾਰ ਸ਼ਹਿਰ ਦੇ ਪ੍ਰਧਾਨ ਬਣੇ ਹਨ। ਅਵਤਾਰ ਸਿੰਘ ਹੈਪੀ ਵੱਲੋਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਪਾਰਟੀ ਦੀ ਮਜਬੂਤੀ ਦਿਨ ਰਾਤ ਇੱਕ ਕੀਤਾ ਸੀ ਅਤੇ ਪਾਰਟੀ ਹਰ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਹਲਾਂਕਿ ਸ਼ਹਿਰ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਪਾਰਟੀ ਵੱਲੋਂ ਮੁੜ ਤੋਂ ਅਵਤਾਰ ਹੈਪੀ ਨੂੰ ਜਿੰਮੇਵਾਰੀ ਸੌਂਪੇ ਜਾਣਾ ਕਾਫੀ ਜਿਆਦਾ ਅਹਿਮ ਹੈ, ਕਿਉਂਕਿ ਇਹ ਸਾਲ ਵਿਧਾਨ ਸਭਾ ਚੋਣਾ ਦਾ ਸਾਲ ਹੈ ਅਤੇ ਇਸ ਸਾਲ ਪਾਰਟੀ ਆਪਣੇ ਭਰੋਸੇਯੋਗ ਆਗੂੁਆਂ ਨੂੰ ਹੀ ਜਿੰਮੇਵਾਰੀਆਂ ਸੌਂਪ ਰਹੀ ਹੈ। ਪ੍ਰਧਾਨ ਬਣਨ ਤੋਂ ਬਾਅਦ ਅਵਤਾਰ ਸਿੰਘ ਹੈਪੀ ਨੇ ਕਿਹਾ ਕਿ ਪਾਰਟੀ ਵੱਲੋਂ ਫੇਰ ਤੋਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਜਿੰਮੇਵਾਰੀ ਪਹਿਲਾਂ ਨਾਲੋ ਵੀ ਜਿਆਦਾ ਵਧ ਗਈ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਇੰਚਾਰਜ਼ ਸ੍ਰ. ਬਿਕਰਮ ਸਿੰਘ ਮਜੀਠੀਆ, ਯੂੁਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ਼ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸਾਂ ਮਿਹਨਤੀ ਅਤੇ ਵਫਾਦਾਰ ਆਗੂਆਂ ਨੂੰ ਮਾਣ ਸਨਮਾਨ ਦਿੱਤਾ ਗਿਆ ਹੈ। ਹੈਪੀ ਵੱਲੋਂ ਪਾਰਟੀ ਲਈ ਹਮੇਸਾਂ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ, ਜਿਸ ਦੇ ਕਾਰਨ ਪਾਰਟੀ ਨੇ ਉਨ੍ਹਾਂ ’ਤੇ ਮੁੜ ਭਰੋਸਾ ਜਤਾਇਆ ਹੈ। ਇਸ ਮੌਕੇ ਯੂਥ ਆਗੂ ਸੁਖਬੀਰ ਸਿੰਘ ਸਨੌਰ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਫੋਟੋ ਕੈਪਸ਼ਨ: ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਅਕਾਲੀ ਦਲ ਪਟਿਆਲਾ ਸਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨਾਲ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ।