ਅਯੋਧਿਆ,: – ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਇੱਕ ਖਾਸ ਕੰਮ ਕੀਤਾ ਹੈ। ਉਨ੍ਹਾਂ ਨੇ ਅਯੁੱਧਿਆ ਵਿੱਚ ਘਰ ਬਣਾਉਣ ਲਈ 14.5 ਕਰੋੜ ਰੁਪਏ ਦਾ ਪਲਾਟ ਖਰੀਦਿਆ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਅਮਿਤਾਭ ਬੱਚਨ ਨੇ ਇਹ ਪਲਾਟ 7 ਸਟਾਰ ਇਨਕਲੇਵ ਦਿ ਸਰਯੂ ਵਿੱਚ ਮੁੰਬਈ ਸਥਿਤ ਡਿਵੈਲਪਰ ਦਿ ਹਾਊਸ ਆਫ ਅਭਿਨੰਦਨ ਲੋਢਾ ਤੋਂ ਖਰੀਦਿਆ ਹੈ। ਹਾਊਸ ਆਫ ਅਭਿਨੰਦਨ ਲੋਢਾ ਨੇ ਅਜੇ ਤੱਕ ਘਰ ਦੇ ਆਕਾਰ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਰਿਪੋਰਟ ਮੁਤਾਬਕ ਇਹ 10,000 ਵਰਗ ਫੁੱਟ ਦਾ ਘਰ ਬਣਾਉਣਗੇ। ਖਬਰਾਂ ਮੁਤਾਬਕ ਰਾਮ ਮੰਦਿਰ ਦੇ ਉਦਘਾਟਨ ਵਾਲੇ ਦਿਨ ਹੀ ‘ਦਿ ਸਰਯੂ’ ਦਾ ਲਾਂਚ ਵੀ ਹੋਣ ਜਾ ਰਿਹਾ ਹੈ।
ਅਮਿਤਾਭ ਬੱਚਨ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਅਯੁੱਧਿਆ ਵਿੱਚ ‘ਦਿ ਸਰਯੂ’ ਲਈ ‘ਦ ਹਾਊਸ ਆਫ ਅਭਿਨੰਦਨ ਲੋਢਾ’ ਨਾਲ ਇਸ ਯਾਤਰਾ ਦੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਹਾਂ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ । ਅਯੁੱਧਿਆ ਦੀ ਸਦੀਵੀ ਅਧਿਆਤਮਿਕਤਾ ਅਤੇ ਸੱਭਿਆਚਾਰਕ ਅਮੀਰੀ ਨੇ ਭੂਗੋਲਿਕ ਸੀਮਾਵਾਂ ਤੋਂ ਪਰੇ ਇੱਕ ਭਾਵਨਾਤਮਕ ਸਬੰਧ ਬਣਾਇਆ ਹੈ । ਇਹ ਅਯੁੱਧਿਆ ਦੀ ਆਤਮਾ ਦੀ ਯਾਤਰਾ ਦੀ ਸ਼ੁਰੂਆਤ ਹੈ। ਮੈਂ ਵਿਸ਼ਵ ਅਧਿਆਤਮਿਕ ਰਾਜਧਾਨੀ ਵਿੱਚ ਆਪਣਾ ਘਰ ਬਣਾਉਣ ਦੀ ਉਮੀਦ ਕਰ ਰਿਹਾ ਹਾਂ।
ਮੀਡੀਆ ਰਿਪੋਰਟ ਦੇ ਅਨੁਸਾਰ ਪ੍ਰੋਜੈਕਟ ਵਿੱਚ ਆਪਣੇ ਨਿਵੇਸ਼ ਦੇ ਬਾਰੇ ਵਿੱਚ ਬੋਲਦੇ ਹੋਏ ਅਮਿਤਾਭ ਬੱਚਨ ਨੇ ਕਿਹਾ ਕਿ ਅਯੁੱਧਿਆ ਅਜਿਹਾ ਸ਼ਹਿਰ ਹੈ ਜੋ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਉੱਥੇ ਹੀ ਦੂਜੇ ਪਾਸੇ HOABL ਦੇ ਪ੍ਰਧਾਨ ਅਭਿਨੰਦਨ ਲੋਢਾ ਨੇ ਕਿਹਾ ਕਿ ਉਹ ਸਰਯੂ ਦੇ ਪਹਿਲੇ ਨਾਗਰਿਕ ਦੇ ਰੂਪ ਵਿੱਚ ਅਮਿਤਾਭ ਬੱਚਨ ਦਾ ਸਵਾਗਤ ਕਰਦੇ ਹਨ। ਇਹ ਪ੍ਰੋਜੈਕਟ ਰਾਮ ਮੰਦਿਰ ਤੋਂ ਲਗਭਗ 15 ਮਿੰਟ ਦੀ ਦੂਰੀ ‘ਤੇ ਅਤੇ ਇੰਟਰਨੈਸ਼ਨਲ ਏਅਰਪੋਰਟ ਤੋਂ 30 ਮਿੰਟ ਦੀ ਦੂਰੀ ‘ਤੇ ਹੈ।