ਸ੍ ਮੁਕਤਸਰ ਸਾਹਿਬ, : ਪਿਛਲੇ ਸਾਲ ਦੀ ਤਰਾ ਇਸ ਸਾਲ ਵੀ ਅਧਿਆਪਕ ਦਿਵਸ ਮੌਕੇ ਭਾਰਤ ਦੇ ਪ੍ਧਾਨ ਮੰਤਰੀ ਸ੍ ਨਰਿੰਦਰ ਮੋਦੀ ਵਲੋ ਸਕੂਲੀ ਬੱਚਿਆਂ ਨੂੰ ਸੰਬੌਧਨ ਕੀਤਾ ਜਾਣਾ ਹੈ। ਇਸ ਸਬੰਧੀ ਜਿਲਾ ਸਿੱਖਿਆ ਅਫਸਰ ਸ੍ ਦਵਿੰਦਰ ਰਾਜੋਰੀਆ ਅਤੇ ਉਪ ਜਿਲਾ ਸਿੱਖਿਆ ਅਫਸਰ ਸ੍ ਜਸਪਾਲ ਮੌਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਇਹ ਪ੍ਰੋਗਰਾਮ ਮਿਤੀ 4 ਸਤੰਬਰ ਨੂੰ 10:00 ਵਜੇ ਤੋ 11:45 ਤੱਕ ਪ੍ਸਾਰਿਤ ਹੋਵੇਗਾ। ਜਿਸ ਸਬੰਧੀ ਜਿਲੇ ਦੇ ਸਮੂਹ ਸਰਕਾਰੀ ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ ਸਕੂਲ ਮੁੱਖੀਆ ਨੂੰ ਈਮੇਲ ਅਤੇ ਵੈਬ ਸਾਈਟ ਰਾਹੀ ਹਦਾਇਤਾਂ ਕਰ ਦਿੱਤੀਆ ਹਨ। ਇਸ ਮੌਕੇ ਉਹਨਾ ਦੱਸਿਆ ਕਿ ਇਹ ਪ੍ਰੋਗਰਾਮ ਐਜੂਸੈਟ, ਦੂਰਦਰਸ਼ਨ ਯੂ ਟੀਊਬ ਅਤੇ ਰੇਡਿਉ ਰਾਹੀਂ ਵੀ ਪ੍ਸਾਰਿਤ ਕੀਤਾ ਜਾਵੇਗਾ। ਜਿਸ ਲਈ ਸਕੂਲ ਮੁੱਖੀਆਂ ਨੁੂੰ ਢੁਕਵੇ ਪ੍ਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ । ਇਸ ਮੌਕੇ ਇਸ ਵਿਸ਼ੇਸ ਪ੍ਗੋਰਾਮ ਦੇ ਕੋਆਰਡੀਨੇਟਰ ਅਮਨ ਗਰੋਵਰ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਸੈਕੰਡਰੀ ਅਤੇ ਹਾਈ ਸਕੂਲ ਵਿੱਚ ਐਜੂਸੈਟ ਆਰ ੳ ਟੀ ਪ੍ਰਾਈਵੇਟ ਅਤੇ ਮਿਡਲ ਸਕੂਲ ਯੂ ਟਿੳੈਬ ਜਾ ਟੀਵੀ ਸਿਸਟਮ ਰਾਹੀ ਇਹ ਪ੍ਰੋਗਰਾਮ ਦੇਖ ਸਕਦੇ ਸਨ। ਇਸ ਤੋ ਇਲਾਵਾ ਦਫ਼ਤਰ ਜ਼ਿਲਾ ਸਿੱਖਿਆ ਅਫਸਰ ਦੇ ਮੀਟਿੰਗ ਹਾਲ ਵਿਚ ਇਕ ਵਿਸ਼ੇਸ ਐਜੂਸੈਟ ਸੈਂਟਰ ਬਣਾਇਆ ਗਿਆ ਹੈ ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਦੇ ਸਾਰੇ ਬੱਚੇ ਅਤੇ ਅਧਿਆਪਕ ਦਫਤਰ ਜਿਲਾ ਸਿੱਖਿਆਂ ਅਫਸਰ ਦਾ ਸਾਰਾ ਸਟਾਫ ਇਹ ਪ੍ਗੋਰਾਮ ਦੇਖਣਨੇ।