ਅੱਜ ਆਮ ਆਦਮੀ ਪਾਰਟੀ ਦੀ ਐਸ ਸੀ ਐਸ ਟੀ ਵਿੰਗ ਦੀ ਇਕ ਮੀਟਿੰਗ ਪਿੰਡ ਰੰਗੀਆਂ ਵਿਖੇ ਸਰਕਲ ਕੁਆਰਡੀਨੇਟਰ ਸਾਧਾ ਸਿੰਘ ਰੰਗੀਆਂ ,ਸੁਖਦੇਵ ਸਿੰਘ ਘੱਗਰ ਸਰਾਏ , ਨਰਦੇਵ ਸਿੰਘ ਨੰਡਿਆਲੀ ਦੀ ਅਗਵਾਈ ਹੇਠ ਹੋਈ । ਜਿਸ ਵਿਚ ਵਿਸ਼ੇਸ਼ ਤੌਰ ਤੇ ਐਸ ਸੀ ਐਸ ਟੀ ਵਿੰਗ ਦੇ ਪੰਜਾਬ ਦੇ ਜੁਆਇੰਟ ਸਕੱਤਰ ਗੁਰਮੁੱਖ ਸਿੰਘ ਪੰਡਤਾਂ ,ਦਵਿੰਦਰਪਾਲ ਸੰਜੂ ਸੈਕਟਰ ਕੁਆਰਡੀਨੇਟਰ ,ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਹਲਕਾ ਇੰਚਾਰਜ ਪੇਂਡੂ ਵਿਕਾਸ ਤੇ ਪੰਚਾਇਤ ਵਿੰਗ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਨੇ ਦਲਿਤ ਭਾਈਚਾਰੇ ਨੂੰ ਸਿਰਫ ਵੋਟਾਂ ਵਾਸਤੇ ਹੀ ਵਰਤਿਆ ਹੈ ਇਨਾਂ ਨੂੰ ਸਿਰਫ ਆਟਾ ਦਾਲ ਦਾ ਲਾਲਚ ਦੇ ਕੇ ਵੋਟਾਂ ਲੈਦੇ ਹਨ ਹੁਣ ਭਾਈਚਾਰਾ ਸਮਝ ਚੁਕਿਆ ਹੈ ਕਿ ਇਨਾਂ ਦੋਵੇਂ ਪਾਰਟੀਆਂ ਨੇ ਗਰੀਬ ਵਰਗ ਲਈ ਕੁਝ ਨਹੀਂ ਕੀਤਾ ਨਾ ਰੁਜ਼ਗਾਰ ਦਾ ਪ੍ਰਬੰਧ ਕੀਤਾ ,ਨਾ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਚੰਗੀ ਤੇ ਇਕਸਾਰ ਸਿਖੀਆ ਦਾ ਪ੍ਰਬੰਧ ਨਾ ਹੋਣ ਕਾਰਨ ਗਰੀਬਾਂ ਦੇ ਬੱਚੇ ਅਮੀਰ ਲੋਕਾਂ ਦੇ ਬੱਚਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਗੁਰਪ੍ਰੀਤ ਸਿੰਘ ਧਮੌਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਪੜਾਈ ਦਿੱਤੀ ਜਾਵੇਗੀ।ਆਟਾ ਦਾਲ ਸਕੀਮ ਜੋ ਚਲ ਰਹੀ ਹੈ ਉਸ ਨੂੰ ਵੀ ਬੇਹਤਰ ਢੰਗ ਨਾਲ ਚਲਾਇਆ ਜਾਵੇਗਾ ਤਾਂ ਜੋ ਹਰ ਲੋੜਵੰਦ ਨੂੰ ਲਾਭ ਮਿਲ ਸਕੇ । ਇਸ ਮੌਕੇ ਲਖਵੀਰ ਸਿੰਘ ਨੂੰ ਸਰਕਲ ਕੁਆਰਡੀਨੇਟਰ ਐੱਸ ਸੀ ਐਸ ਟੀ ਵਿੰਗ ਦਾ ਲਗਾਇਆ ਗਿਆ । ਇਸ ਮੌਕੇ ਜਸਵੀਰ ਸਿੰਘ ਚੰਦੂਆ , ਸੰਦੀਪ ਧੀਮਾਨ ਬਲਾਕ ਪ੍ਰਧਾਨ ਯੂਥ ਵਿੰਗ , ਜੋਗਿੰਦਰ ਸਿੰਘ ,ਦਵਿੰਦਰ ਸਿੰਘ ,ਜਰਨੈਲ ਸਿੰਘ ,ਲਾਭ ਸਿੰਘ ,ਜਗਤਾਰ ਸਿੰਘ ,ਗੁਰਨਾਮ ਸਿੰਘ ,ਦਰਸ਼ਨ ਸਿੰਘ ,ਗੁਰਚਰਨ ਸਿੰਘ ,ਗੁਰਬਚਨ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ