Friday, September 29, 2023
spot_img

ਸੋਨੇ ਦਾ ਭਾਅ ਮੁੱਧੇ-ਮੂੰਹ, ਰਿਕਾਰਡ ਪੱਧਰ ਤੋਂ 10 ਹਜ਼ਾਰ ਰੁਪਏ ਸਸਤਾ

ਨਵੀਂ ਦਿੱਲੀ hi :ਅਗਸਤ ਦੇ 56,200 ਰੁਪਏ ਦੇ ਉੱਚ ਪੱਧਰ ਦੇ ਮੁਕਾਬਲੇ ਸੋਨਾ ਕਾਫੀ ਹੇਠਾਂ ਆ ਚੁੱਕਾ ਹੈ। ਇਸ ‘ਚ 18 ਫੀਸਦ ਯਾਨੀ ਕਰੀਬ 10,000 ਰੁਪਏ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਸੋਨਾ ਵਾਇਦਾ ਹੁਣ ਅੱਠ ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਅੱਜ ਐਮਸੀਐਕਸ ‘ਤੇ ਸੋਨਾ ਵਾਇਦਾ 0.12 ਫੀਸਦ ਵਧ ਕੇ 46,297 ਰੁਪਏ ਪ੍ਰਤੀ 10 ਗ੍ਰਾਮ ਰਿਹਾ, ਜਦਕਿ ਚਾਂਦੀ ਵਾਇਦਾ 0.4 ਫੀਸਦ ਹੇਠਾਂ 68, 989 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਕੌਮਾਂਤਰੀ ਬਜ਼ਾਰਾਂ ‘ਚ ਏਨਾ ਰਿਹਾ ਭਾਅ, ਕੌਮਾਂਤਰੀ ਬਜ਼ਾਰਾਂ ‘ਚ ਸੋਨੇ ਦੀ ਕੀਮਤ ਅੱਜ ਸਪੌਟ ਸੀ। ਹਾਜਿਰ ਸੋਨਾ 1,770.15 ਡਾਲਰ ਪ੍ਰਤੀ ਔਂਸ ‘ਤੇ ਸਪੌਟ ਸੀ ‘ਤੇ ਹੁਣ ਤਕ ਇਸ ਹਫ਼ਤੇ ਇਹ 0.6 ਫੀਸਦ ਹੇਠਾਂ ਪਹੁੰਚ ਗਿਆ। ਅਮਰੀਕੀ ਸੋਨਾ ਵਾਇਦਾ 0.5 ਫੀਸਦ ਡਿੱਗ ਕੇ 1,767.10 ਡਾਲਲਰ ਪ੍ਰਤੀ ਬੈਰਲ ‘ਤੇ ਆ ਗਿਆ। ਡਾਲਰ ਸੂਚਕਅੰਕ ਅੱਜ 0.06 ਫੀਸਦ ਉੱਪਰ 90.188 ‘ਤੇ ਸੀ। ਹੋਰ ਕੀਮਤੀ ਧਾਤੂਆਂ ‘ਚ ਚਾਂਦੀ 0.3 ਫੀਸਦ ਵਧ ਕੇ 27.49 ਡਾਲਰ ਪ੍ਰਤੀ ਔਂਸ ਹੋ ਗਈ। ਪਿਛਲੇ ਸਾਲ 25 ਫੀਸਦ ਵਧਿਆ ਸੋਨਾ, ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਦੁਨੀਆ ਭਰ ਦੇ ਕੇਂਦਰੀ ਬੈਂਕਾਂ ‘ਤੇ ਸਰਕਾਰਾਂ ਵੱਲੋਂ ਰਾਜਕੋਸ਼ ਉੁਪਾਅ ਨੇ ਪਿਛਲੇ ਸਾਲ ਸੋਨੇ ਦੀਆਂ ਕੀਮਤਾਂ ‘ਚ 25 ਫੀਸਦ ਤੋਂ ਜ਼ਿਆਦਾ ਦਾ ਵਾਧਾ ਕੀਤਾ ਸੀ। ਭਾਰਤ ‘ਚ ਸੋਨਾ ਆਪਣੇ ਅਗਸਤ ਦੇ ਉੱਚ ਪੱਧਰ ਯਾਨੀ 56,200 ਤੋਂ ਕਾਫੀ ਹੇਠਾਂ ਹੈ।

Related Articles

Stay Connected

0FansLike
3,874FollowersFollow
0SubscribersSubscribe
- Advertisement -spot_img

Latest Articles