Thursday, September 21, 2023
spot_img

ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਸੜਕ ਸੁਰੱਖਿਆ ਮਹੀਨਾ ਮਨਾਇਆ

ਪਟਿਆਲਾ : ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਡਾੱਕਟਰ ਵੀ.ਕੇ. ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿੰਸਿਪਲ,ਸ਼੍ਰੀ ਵਿਕਰਮਜੀਤ ਸਿੰਘ ਦੁੱਗਲ, ਐਸ.ਐਸ.ਪੀ.ਪਟਿਆਲਾ,ਸ਼੍ਰੀ ਪਲਵਿੰਦਰ ਸਿੰਘ ਚੀਮਾ, ਐਸ. ਪੀ. ਟ੍ਰੈਫਿਕ ਅਤੇ ਸ਼੍ਰੀ ਅੱਛਰੂ ਰਾਮ ਸ਼ਰਮਾ,ਡੀ ਐਸ਼.ਪੀ. ਟ੍ਰੈਫਿਕ ਪੁਲਿਸ ਪਟਿਆਲਾ  ਜੀ ਦੀ ਅਗਵਾਈ ਹੇਠ ਸੜਕ ਸੁਰੱਖਿਆ ਮਹੀਨਾ (18 ਜਨਵਰੀ ਤੋ 17 ਫਰਵਰੀ ਤੱਕ )  ਮਨਾਇਆ ਗਿਆ । ਇਸ ਮੋਕੇ ਤੇ ਇੰਸਪੈਕਟਰ ਪੂਸ਼ਪਾ ਦੇਵੀ, ਪੰਜਾਬ ਪੁਲਿਸ ਟ੍ਰੈਫਿਕ ਪਟਿਆਲਾ ਨੇ ਸੰਸਥਾ ਵਿਖੇ ਚਲ ਰਹੇ ਐਨ. ਸੀ. ਸੀ ਕੈਂਪ ਦੇ ਕੈਡਿਟਸ ਅਤੇ ਸੰਸਥਾ ਦੇ ਸਿਖਿਆਰਥੀਆ ਨੂੰ ਸੜਕ ਸੁਰੱਖਿਆਂ ਨਿਯਮਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ  ਦੱਸਿਆ ਕਿ ਹਰ ਸਾਲ ਲਗਭਗ 5 ਲੱਖ ਦੇ ਕਰੀਬ ਰੋਡ ਐਕਸੀਡੈਂਟ ਹੁੰਦੇ ਹਨ, ਜਿਨਾਂ ਵਿਚ 3 ਲੱਖ ਦੇ ਕਰੀਬ ਲੋਕ ਹੱਥ ਪੈਰ ਤੋ ਮੋਹਤਾਜ ਹੋ ਜਾਂਦੇ ਹਨ ਅਤੇ ਡੇਢ ਲੱਖ ਦੇ ਕਰੀਬ ਲੋਕ ਆਪਣੀ ਜਾਨ ਗਵਾਹ ਬੈਠਦੇ ਹਨ। ਇਨੀਆਂ ਜਿਆਦਾ ਮੋਤਾਂ ਕਿਸੇ ਲੜਾਈ ਵਿਚ ਵੀ ਨਹੀ ਹੁੰਦੀਆ ਜਿਨੀਆਂ ਕਿ ਰੋਡ ਐਕਸੀਡੈਂਟ ਦੋਰਾਨ ਹੋ ਰਹੀਆਂ  ਹਨ। ਇਸਦੇ ਕਈ ਕਾਰਨ ਹਨ ਜਿਨਾਂ ਵਿਚ ਮੁੱਖ ਕਾਰਨ ਲੋਕਾ ਨੂੰ ਰੋਡ ਸੇਫਟੀ ਦੇ ਨਿਯਮਾ ਬਾਰੇ ਜਾਣਕਾਰੀ ਦਾ ਨਾ ਹੋਣਾ ਹੈ। ਇਹਨਾ ਰੋਡ ਨਿਯਮਾ  ਦੀ ਜਿਮੇਦਾਰੀ ਕੇਵਲ ਸਰਕਾਰ ਦੀ ਹੀ ਨਹੀ, ਸਗੋ  ਸਰਕਾਰ ਤਾਂ ਆਪਣੇ ਵਲੋਂ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਜਦੋ ਤੱਕ ਅਸੀ ਖੁਦ ਆਪਣੇ ਕਰਤਵਾਂ ਦਾ ਪਾਲਣ ਸਹੀ ਢੰਗ ਨਾਲ ਨਹੀ ਕਰਾਂਗੇ ਤਦੋਂ ਤੱਕ ਇਸਨੂੰ ਰੋਕਣਾ ਅਸੰਭਵ ਹੀ ਹੋਵੇਗਾ । ਇਸ ਲਈ ਉਹਨਾਂ ਵਲੋ ਰੋਡ ਸੇਫਟੀ ਵਿਵਸਥਾ ਨੂੰ ਸੁਨਿਸ਼ਚਿਤ  ਕਰਨ ਲਈ  ਕਈ ਨਿਯਮਾ ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ  ਅਤੇ  ਸਿਖਿਆਰਥੀਆਂ ਵਲੋਂ ਸੜਕ ਸੁਰੱਖਿਆਂ ਨਿਯਮਾ ਦੀ ਸਖਤੀ ਨਾਲ ਪਾਲਣਾ ਕਰਨ ਬਾਰੇ ਵਿਸਵਾਸ਼  ਦਿਲਵਾਇਆ ਗਿਆ । ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਨਿਰਮਲ ਸਿੰਘ ਜੀ ਵਲੋਂ ਬਾਖੂਬੀ ਨਿਭਾਈ ਗਈ ।  ਇਸ ਮੋਕੇ ਤੇ ਸ਼੍ਰੀ  ਬਲਵੰਤ ਸਿੰਘ,ਜੀ.ਆਈ, ਸ਼੍ਰੀ ਗੁਰਚਰਨ ਸਿੰਘ ਗਿੱਲ (ਸੰਸਥਾ ਮੀਡੀਆਂ ਇੰਚਾਰਜ) ਅਤੇ ਸ਼੍ਰੀ ਵਿਜੇ ਸ਼ਰਮਾ ਏ.ਐਨ.ਉ ਥਾਪਰ ਪੋਲੀਟੈਕਨਿਕ ਪਟਿਆਲਾ,ਸ਼੍ਰੀ ਮੇਹਰਬਾਨ ਸਿੰਘ,  ਅਤੇ ਹੋਰ ਸਟਾਫ ਮੈਂਬਰ ਵੀ ਹਾਜਿਰ ਸਨ ।

Related Articles

Stay Connected

0FansLike
3,868FollowersFollow
0SubscribersSubscribe
- Advertisement -spot_img

Latest Articles