Thursday, September 28, 2023
spot_img

ਵਿਰਸਾ ਸਿੰਘ ਵਲਟੋਹਾ ਵਲੋਂ ਸਮਾਜ ਨੂੰ ਜਾਤ ਪਾਤ ਵਿੱਚ ਵੰਡਣ ਦਾ ਜੋ ਇਲਜਾਮ ਬਾਬਾ ਸਾਹਿਬ ਡਾ, ਭੀਮ ਰਾਓ ਅੰਬੇਦਕਰ ਜੀ ਤੇ ਲਗਾਇਆ ਗਿਆ ਹੈ ਨਿਰਾਆਧਾਰਹੈ,ਆਮ ਆਦਮੀ ਪਾਰਟੀ

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਨਿਜੀ ਚੈਨਲ ਦੁਆਰਾ ਜਾਤ ਪਾਤ ਤੇ ਕਰਵਾਈ ਚਰਚਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਸਮਾਜ ਨੂੰ ਜਾਤ ਪਾਤ ਵਿੱਚ ਵੰਡਣ ਦਾ ਜੋ ਇਲਜਾਮ ਬਾਬਾ ਸਾਹਿਬ ਡਾ, ਭੀਮ ਰਾਓ ਅੰਬੇਦਕਰ ਜੀ ਤੇ ਲਗਾਇਆ ਗਿਆ ਹੈ ਨਿਰਾਆਧਾਰਹੈ।ਆਮ ਆਦਮੀ ਪਾਰਟੀ ਐਸ ਸੀ ਐਸ ਟੀ ਵਿੰਗ ਦੀ ਸਮੁੱਚੀ ਲੀਡਰ ਸ਼ਿਪ ਇਸ ਦੀ ਨਿੰਦਾ ਕਰਦੀ ਹੈ।ਅਤੇ ਵਿਰਸਾ ਸਿੰਘ ਵਲਟੋਹਾ ਤੋਂ ਇਸ ਘਿਣੌਨੀ ਹਰਕਤ ਲਈ ਸਮੁਚੇ ਦਲਿਤ ਸਮਾਜ ਤੋਂ ਜਨਤਕ ਤੋਰ ਤੇ ਮਾਫੀ ਮੰਗਣ ਦੀ ਮੰਗ ਕਰਦੀ ਹੈ।ਅਤੇ ਸ੍ਰ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੀ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਵਜ਼ਾਰਤ ਵਿਚੋਂ ਬਰਖਾਸਤ ਕੀਤਾ ਜਾਵੇ। ਜੇ ਵਿਰਸਾ ਸਿੰਘ ਵਲਟੋਹਾ ਨੇ ਜਨਤਕ ਤੋਰ ਤੇ ਇਕ ਹਫਤੇ ਦੇ ਅੰਦਰ ਮਾਫੀ ਨਾ ਮੰਗੀ ਅਤੇ ਮੁੱਖਮੰਤਰੀ ਪੰਜਾਬ ਨੇ ਵਲਟੋਹਾ ਨੂੰ ਬਰਖਾਸਤ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਆਪਣੀ ਇਸ ਸਬੰਧੀ ਅਗਲੀ ਰਣਨੀਤੀ ਤਹਿ ਕਰੇਗੀ। ਅਸੀ ਵਿਰਸਾ ਸਿੰਘ ਵਲਟੋਹਾ ਨੂੰ ਅਤੇ ਸਮਾਜ ਨੂੰ ਅਸੀਂ ਦੱਸਣਾ ਚਾਉਂਦੇ ਹਾਂ ਕਿ ਜਾਤਿ ਪਾਤੀ ਸਿਸਟਮ ਬਾਬਾ ਸਾਹਿਬ ਨੇ ਨਹੀਂ ਬਲਕਿ ਸੱਦਿਆ ਪਹਿਲਾਂ ਸ਼ੁਰੂ ਹੋਇਆ।ਬਾਬਾ ਸਾਹਿਬ ਨੇ ਜਾਤ ਪਾਤ ਅਤੇ ਛੂਆ ਛੂਤ ਨੂੰ ਆਪਣੇ ਹਡਾ ਤੇ ਹੰਢਾਇਆ।ਓਹਨਾ ਜਾਤੀ ਪਾਤੀ ਸਿਸਟਮ ਨੂੰ ਖੱਤਮ ਕਰਨ ਲਈ ਬਹੁੱਤ ਉਪਰਾਲੇ ਕੀਤੇ।ਜਿਹਨਾਂ ਚੋਂ ਇਕ ਜਾਤ ਪਾਤ ਦਾ ਬੀਜ ਨਾਸ਼ ਦੇ ਨਾਮ ਨਾਲ ਇਕ ਕਿਤਾਬ ਲਿਖੀ ਜੋ 15 ਜੁਲਾਈ 1936 ਨੂੰ ਪ੍ਰਕਾਸ਼ਿਤ ਹੋਈ।ਇਹ ਬਾਬਾ ਸਾਹਿਬ ਅੰਬੇਡਕਰ ਦਾ ਉਹ ਭਾਸ਼ਣ ਸੀ ਜੋ ਓਹਨਾ ਨੇ ਜਾਤ ਪਾਤ ਤੋੜੱਕ ਮੰਡਲ ਦੇ ਸਲਾਨਾ ਸਮਾਗਮ ਵਿੱਚ ਦੇਣਾ ਸੀ।ਸੋ ਵਿਰਸ਼ਾ ਸਿੰਘ ਵਲਟੋਹਾ ਵਲੋਂ ਬਾਬਾ ਸਾਹਿਬ ਅੰਬੇਦਕਰ ਤੇ ਸਮਾਜ ਨੂੰ ਜਾਤ ਪਾਤ ਵਿੱਚ ਵੰਡਣ ਦਾ ਘਿਨੌਣਾ ਇਲਜ਼ਾਮ ਲਗਾਇਆ ਗਿਆ ਹੈ ਉਹ ਨਿੰਦਣ ਯੋਗ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਸੀ ਐਸ ਟੀ ਵਿੰਗ ਦੇ ਪੰਜਾਬ ਪ੍ਰਧਾਨ ਦੇਵ ਮਾਨ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਕਿਹਾ ਕੇ ਜੇਕਰ ਵਲਟੋਹਾ ਮਾਫੀ ਨਹੀਂ ਮੰਗਦੇ ਤਾ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕਰੇਗੀ।ਇਸ ਮੌਕੇ ਓਹਨਾ ਨਾਲ ਪੰਜਾਬ ਦੇ ਐਸ ਸੀ ਐਸ ਟੀ ਵਿੰਗ ਦੇ ਜ, ਸਕੱਤਰ ਸੰਤੋਖ ਸਿੰਘ ਸਲਾਣਾ ਮਨਦੀਪ ਕੌਰ ਮੀਤ ਪ੍ਰਧਾਨ ਪੰਜਾਬ, ਜ਼ੋਨ ਇੰਚਾਰਜ ਡਾ, ਬਲਬੀਰ ਸਿੰਘ, ਬਰਿੰਦਰ ਕੁਮਾਰ ਜ਼ੋਨ ਇੰਚਾਰਜ ਐਸ ਸੀ ਐਸ ਟੀ ਵਿੰਗ ਤੋਂ ਇਲਾਵਾ ਪਰਦੀਪ ਜੋਸ਼ਨ, ਕਿਰਪਾਲ ਸੈਣੀ,ਸਵਿੰਦਰ ਧਨਜਾਯ,ਲਲਿਤ ਕੁਮਾਰ,ਮਨਿਦਰ ਸਿੰਘ ਭਟੋ, ਹਾਜਰ ਸਨ।

Related Articles

Stay Connected

0FansLike
3,872FollowersFollow
0SubscribersSubscribe
- Advertisement -spot_img

Latest Articles