Thursday, September 21, 2023
spot_img

ਵਣ ਵਿਭਾਗ ਵੱਲੋਂ ”ਵਿਸ਼ਵ ਕੁਦਰਤ ਸੰਭਾਲ ਦਿਵਸ” ਮੌਕੇ ਜਾਗਰੂਕਤਾ ਰੈਲੀ ਕਰਵਾਈ

ਪਟਿਆਲਾ,:ਵਣ ਮੰਡਲ ਅਫ਼ਸਰ ਵਿਸਥਾਰ ਪਟਿਆਲਾ ਸ੍ਰੀ ਜੁਗਰਾਜ ਸਿੰਘ ਰਾਠੌਰ ਅਤੇ ਸਟਾਫ ਦੀ ਯੋਗ ਅਗਵਾਈ ਹੇਠ ”ਵਿਸ਼ਵ ਕੁਦਰਤ ਸੰਭਾਲ ਦਿਵਸ” (World Nature Conservation Day) ਮੌਕੇ ਇੱਕ ਜਾਗਰੂਕਤਾ ਰੈਲੀ ਕਰਵਾਈ ਗਈ ਜਿਸ ਵਿੱਚ ਲਗਭਗ 7 ਸਕੂਲਾਂ ਦੇ 300 ਵਿਦਿਆਰਥੀਆਂ ਨੇ ਭਾਗ ਲਿਆ। ਇਸ ਰੈਲੀ ਨੂੰ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਸ੍ਰੀ ਮਨਦੀਪ ਸਿੰਘ ਸਿੱਧੂ, ਕਮਾਂਡੈਂਟ ਆਈ.ਆਰ.ਬੀ. ਅਤੇ ਸ੍ਰੀ ਅਜੀਤ ਕੁਲਕਰਨੀ ਵਣ ਮੰਡਲ ਅਫ਼ਸਰ ਪਟਿਆਲਾ ਨੇ ਹਰੀ ਝੰਡੀ ਲਹਿਰਾ ਕੇ ਰਵਾਨਾ ਕੀਤਾ।
ਇਹ ਰੈਲੀ ਲੋਕਾਂ ਨੂੰ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਸਬੰਧੀ ਜਾਗਰੂਕ ਕਰਦੇ ਹੋਏ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਆਡੀਟੋਰੀਅਮ ਤੋਂ ਸ਼ੁਰੂ ਹੋ ਕੇ ਚਿਲਡਰਨ ਮੈਮੋਰੀਅਲ ਪਾਰਕ ਪਟਿਆਲਾ ਤੱਕ ਜਾ ਕੇ ਵਾਪਸ ਆਈ। ਇਸ ਮੌਕੇ ਵਣ ਮੰਡਲ ਵਿਸਥਾਰ ਪਟਿਆਲਾ ਵੱਲੋਂ ਰੈਲੀ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਕੁਦਰਤ ਦੀ ਸੰਭਾਲ ਸਬੰਧੀ ਸਲੋਗਨ ਵਾਲੇ ਬੈਜ ਅਤੇ ਕੈਪ ਵੰਡੇ ਗਏ।
ਇਸ ਰੈਲੀ ਵਿੱਚ ਡਾ: ਰਜਨੀਸ਼ ਵਰਮਾ, ਪ੍ਰਧਾਨ ਪਰਿਆਵਰਣ ਵੈਲਫੇਅਰ ਸੁਸਾਇਟੀ ਪਟਿਆਲਾ ਅਤੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਵਿਦਿਆਰਥੀਆਂ ਨੇ ਕੁਦਰਤ ਦੀ ਸੰਭਾਲ ਅਤੇ ਆਲਾ ਦੁਆਲਾ ਸਵੱਛ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਸ੍ਰੀ ਰਾਕੇਸ਼ ਨਈਅਰ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਮਨਜੀਤ ਸਿੰਘ ਬਰਾੜ ਐਸ.ਪੀ., ਸ੍ਰੀ ਰਜਨੀਸ਼ ਵਰਮਾ, ਪ੍ਰਧਾਨ ਪਰਿਆਵਰਣ ਵੈਲਫੇਅਰ ਸੁਸਾਇਟੀ ਥਾਪਰ ਯੂਨੀਵਰਸਿਟੀ ਪਟਿਆਲਾ, ਕੈਪਟਨ ਮਨਜੀਤ ਸਿੰਘ ਪ੍ਰਸ਼ਾਸ਼ਨਿਕ ਅਫ਼ਸਰ ਥਾਪਰ ਯੂਨੀਵਰਸਿਟੀ ਪਟਿਆਲਾ, ਸ੍ਰੀ ਕਮਰਜੀਤ ਸਿੰਘ ਸੇਖੋਂ, ਕਮਾਂਡੈਂਟ ਸਿਵਲ ਡਿਫੈਂਸ, ਰੇਂਜ ਅਫ਼ਸਰ ਸ੍ਰੀ ਸੁਖਮਿੰਦਰ ਸਿੰਘ, ਸ੍ਰੀਮਤੀ ਅਮਨਦੀਪ ਕੌਰ, ਉਪ ਰੇਂਜਰ ਸ੍ਰੀ ਨਿਰਲੇਪ ਸਿੰਘ, ਬਲਾਕ ਅਫ਼ਸਰ ਬਲਿਹਾਰ ਸਿੰਘ ਅਤੇ ਵਣ ਵਿਭਾਗ ਦੇ ਹੋਰ ਕਰਮਚਾਰੀ ਹਾਜਰ ਸਨ। ਵਣ ਮੰਡਲ ਅਫ਼ਸਰ ਵਿਸਥਾਰ ਪਟਿਆਲਾ ਵੱਲੋਂ ਇਸ ਰੈਲੀ ਵਿੱਚ ਸਮੂਲੀਅਤ ਕਰਨ ਵਾਲੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Related Articles

Stay Connected

0FansLike
3,868FollowersFollow
0SubscribersSubscribe
- Advertisement -spot_img

Latest Articles