spot_img
spot_img
spot_img
spot_img
spot_img

ਲੁਟੇਰੀ ਦੁਲਹਨ ਦੇ ਕਾਰੇ, ਕਈ ਹੋਏ ਜਬਰ ਜਿਨਾਹ ਦੇ ਸ਼ਿਕਾਰ ਤੇ ਕਈ ਲੁਟੇ ਗਏ ਵਿਚਾਰੇ..!!

ਬੁਢਲਾਡਾ : ਨਾਟਕੀ ਅੰਦਾਜ਼ ਵਿੱਚ ਵਿਆਹ ਦੇ ਨਾਮ ਤੇ ਲੋਕਾਂ ਨੂੰ ਫਸਾਉਣ ਅਤੇ ਵਿਆਹ ਕਰਵਾਉਣ ਤੋਂ ਬਾਅਦ ਕੁੱਝ ਦਿਨਾਂ ਦੇ ਅੰਦਰ ਦੁਲਹਨ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੀ ਹੈ ਦੀ ਤਰਜ਼ ਤੇ ਇਕ ਗਿਰੋਹ ਨੇ ਕੁਝ ਮਹੀਨਿਆ ਵਿੱਚ ਹੀ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਲੱਖਾਂ ਰੁਪਏ ਲੁੁੱਟਣ ਦਾ ਸਮਾਚਾਰ ਮਿਿਲਆ ਹੈ। ਪੁਲਿਸ ਵੱਲੋਂ ਨਾਟਕੀ ਅੰਦਾਜ਼ ਵਿੱਚ ਫਿਲਮੀ ਤਰਜ ਤੇ ਲੁੱਟਣ ਵਾਲੀਆ ਕੁੱਝ ਔਰਤਾਂ ਨੂੰ ਕਾਬੁ ਕਰਕੇ ਜਿਨ੍ਹਾਂ ਨੇ 6^7 ਮਹੀਨਿਆ ਦੇ ਅੰਦਰ ਹੀ ਅਨੇਕਾ ਵਿਆਹ ਕਰਵਾ ਕੇ ਲੋਕਾ ਨੂੰ ਲੁੱਟਣ ਦਾ ਆਪਣਾ ਜਾਲ ਵਿਛਾਇਆ ਹੋਇਆ ਹੈ। ਬੁਢਲਾਡਾ ਦੇ ਨਜਦੀਕ ਪਿੰਡ ਬੋਹਾ ਪੁਲਿਸ ਵੱਲੋਂ ਕੀਤੀ ਪੜਤਾਲ ਅਤੇ ਦਰਜ ਕੀਤੇ ਮੁੱਕਦਮੇ ਅਨੁਸਾਰ ਇਹ ਗਿਰੋਹ ਦੀ ਮੈਂਬਰ ਵੱਲੋਂ ਕਈ ਲੋਕਾਂ ਨੂੰ ‘ਡ੍ਰੀਮ ਗਰਲ’ ਦੀ ਤਰ੍ਹਾਂ ਫ਼ੋਨ ’ਤੇ ਆਪਣੀਆਂ ਗੱਲਾਂ ਦੇ ਜਾਲ ਚ ਫਸਾਇਆ ਜਾਂਦਾ ਸੀ ਅਤੇ ਫਿਰ ਮੁਲਾਕਾਤ ਹੁੰਦੇ ਹੀ ‘ਜਬਰ ਜ਼ਿਨਾਹ’ ਦਾ ਰੌਲਾ ਪਾ ਕੇ ਪੈਸੇ ਲਏ ਜਾਂਦੇ ਸਨ। ਗਿਰੋਹ ਖਿਲਾਫ਼ ਥਾਣਾ ਬੋਹਾ ਚ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਕੋਲ ਹੁਣ ਤੱਕ ਇਸ ਗਿਰੋਹ ਵੱਲੋਂ ‘ਜਬਰ ਜ਼ਿਨਾਹ’ ਦੇ ਨਾਮ ’ਤੇ ਲੁੱਟੇ ਅੱਧੀ ਦਰਜਨ ਤੋਂ ਵੱਧ ਲੋਕ ਆਪਣੀ ਸ਼ਿਕਾਇਤ ਅਤੇ ਆਪਣੀ ਆਪਣੀ ਲੁੱਟ ਦੀ ਕਹਾਣੀ ਲੈ ਕੇ ਪਹੁੰਚ ਚੁੱਕੇ ਹਨ। ਫਿਲਹਾਲ ਗਿਰੋਹ ਦੀ ਮੁਖੀ ਸਮੇਤ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਚੋਂ ‘ਦੁਲਹਨ’ ਅਤੇ ਉਸ ਦਾ ‘ਚਾਚਾ’ ਪੁਲਸ ਰਿਮਾਂਡ ’ਤੇ ਹਨ, ਜਦੋਂ ਕਿ ਬਾਕੀ ਕਾਨੂੰਨੀ ਹਿਰਾਸਤ ਚ ਹਨ। ਕਿਸ ਤਰ੍ਹਾਂ ਹੁੰਦਾ ਸੀ ਗਿਰੋਹ ਆਪਣੀ ਕਾਰਵਾਈ ਨੂੰ ਅੰਜਾਮ ਜ਼ਿਲ੍ਹਾ ਮਾਨਸਾ ਦੇ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗਿਰੋਹ ਨੂੰ ਰਤੀਆ ਦੀ ਰਹਿਣ ਵਾਲੀ ਅੋਰਤ ਜਸਪਾਲ ਕੌਰ ਉਰਫ਼ ਰੇਲਨ ਚਲਾਉਂਦੀ ਸੀ। ਉਸ ਦਾ ਸਾਥ ਗੁਰਮੀਤ ਸਿੰਘ ਵੱਲੋਂ ਦਿੱਤਾ ਜਾ ਰਿਹਾ ਸੀ। ਇਹ ਦੋਵੇਂ ਨਿਸ਼ਾਨਾ ਤੈਅ ਕਰਨ ਤੋਂ ਲੈ ਕੇ ਬਾਅਦ ਚ ਮਾਮਲਾ ਨਜਿੱਠਣ ਲਈ ਪੈਸੇ ਤੈਅ ਕਰਨ ਤੱਕ ਦਾ ਕੰਮ ਕਰਦੇ ਸਨ। ਗਿਰੋਹ ਚ ‘ਦੁਲਹਨ’ ਦੇ ਤੌਰ ’ਤੇ ਕੰਮ ਕਰਦੀ ਸੀ ਬੁਢਲਾਡਾ ਦੀ ਰਹਿਣ ਵਾਲੀ ਰੁਪਾਲੀ (ਕਾਲਪਨਿਕ ਨਾਮ) ਜਦੋਂ ਕਿ ਤਰਸੇਮ ਕੁਮਾਰ ਸ਼ਰਮਾ ਕਦੇ ਉਸ ਦੇ ਪਿਤਾ ਜਾਂ ਫਿਰ ਕਦੇ ਉਸ ਦੇ ਚਾਚਾ ਦਾ ਰੋਲ ਨਿਭਾਉਂਦਾ ਸੀ। ਬੁਢਲਾਡਾ ਦੀ ਰਹਿਣ ਵਾਲੀ ਜਸਪਾਲ ਕੌਰ ਵਿਚੋਲਣ ਦਾ ਕੰਮ ਕਰਦੀ ਸੀ ਅਤੇ ਇਕ ਹੋਰ ਸਾਥੀ ਬਲਕਾਰ ਸਿੰਘ ਵਾਸੀ ਸਤੀਕੇ ਉਸ ਦੇ ਪਤੀ ਦਾ ਕੰਮ ਕਰਦਾ ਸੀ।ਗੈਂਗਰੇਪ ਦੀ ਸ਼ਿਕਾਇਤ ਡੂੰਘਾਈ ਨਾਲ ਪਰਖਣ ’ਤੇ ਹੋਇਆ ਖੁਲਾਸਾ
ਐੱਸ ਐੱਸ ਪੀ ਲਾਂਬਾ ਦੇ ਮੁਤਾਬਕ ਜਿਸ ਤਰੀਕੇ ਨਾਲ ਇਹ ਗਿਰੋਹ ਫ਼ਿਲਮੀ ਕਹਾਣੀ ਦੀ ਤਰ੍ਹਾਂ ਕੰਮ ਕਰ ਰਿਹਾ ਸੀ, ਉਸ ਦਾ ਖੁਲਾਸਾ ਵੀ ਉਸੇ ਤਰ੍ਹਾਂ ਹੋਇਆ। ਉਨ੍ਹਾਂ ਕਿਹਾ ਕਿ ਥਾਣਾ ਬੋਹਾ ਚ ਹੀ ਕੁੱਝ ਦਿਨ ਪਹਿਲਾਂ ਇਕ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਲੋਕਾਂ ਖਿਲਾਫ਼ ਸਮੂਹਿਕ ਜਬਰ ਜ਼ਿਨਾਹ ਦਾ ਕੇਸ ਦਰਜ ਹੋਇਆ ਸੀ। ਐੱਸ ਐੱਚ ਓ ਬੋਹਾ ਇੰਸਪੈਕਟਰ ਸੰਦੀਪ ਸਿੰਘ ਭਾਟੀ ਵੱਲੋਂ ਉਨ੍ਹਾਂ ਨਾਲ ਕੇਸ ਸੰਬੰਧੀ ਗੱਲਬਾਤ ਕੀਤੀ ਅਤੇ ਡੂੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਸ਼ਿਕਾਇਤ ਕਰਤਾ ਫ਼ੋਨ ’ਤੇ ਗੱਲਬਾਤ ਹੋਣ ਤੋਂ ਬਾਅਦ ਹੀ ਸਬੰਧਿਤ ਮੁਲਜ਼ਮ ਦੇ ਘਰ ਗਈ ਸੀ। ਹੋਰ ਡੂੰਘੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਸ਼ਿਕਾਇਤ ਕਰਤਾ ਵੱਲੋਂ ਆਪਣਾ ਨਾਮ ਵੀ ਗਲਤ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼ੱਕ ਹੋਣ ’ਤੇ ਉਸ ਬਾਰੇ ਪੂਰੀ ਛਾਣਬੀਣ ਕੀਤੀ ਗਈ ਅਤੇ ਪਤਾ ਲੱਗਿਆ ਕਿ ਅਸਲ ਚ ਉਹ ਇਕ ਗਿਰੋਹ ਦੀ ਮੈਂਬਰ ਹੈ, ਜਿਸ ਦਾ ਕੰਮ ਲੋਕਾਂ ਨੂੰ ਫ਼ੋਨ ’ਤੇ ਆਪਣੇ ਜਾਲ ਚ ਫਸਾਉਣਾ, ਉਨ੍ਹਾਂ ਤੋਂ ਪੈਸੇ ਠੱਗਣਾ ਹੈ ਅਤੇ ਪੈਸਾ ਨਾ ਮਿਲਣ ਦੀ ਹਾਲਤ ਚ ਜਬਰ-ਜ਼ਿਨਾਹ ਦਾ ਪਰਚਾ ਦਰਜ ਕਰਵਾਉਣਾ ਸੀ। ਫਿਰ ਕੜੀ ਨਾਲ ਕੜੀ ਜੁੜੀ ਅਤੇ ਪਤਾ ਲੱਗਿਆ ਕਿ ਜਿਸ ਲੜਕੀ ਵੱਲੋਂ ਜਬਰ ਜ਼ਿਨਾਹ ਦੀ ਸ਼ਿਕਾਇਤ ਦਿੱਤੀ ਗਈ ਹੈ, ਉਸ ਨੇ ਪਿਛਲੇ 6 ^ 7 ਮਹੀਨਿਆਂ ਦੌਰਾਨ ਤਿੰਨ ਜਗ੍ਹਾ ਵਿਆਹ ਕੀਤਾ ਹੈ ਅਤੇ ਉੱਥੋਂ ਗਹਿਣੇ ਅਤੇ ਕੀਮਤੀ ਸਮਾਨ ਸਮੇਤ ਭੱਜ ਗਈ। ਇਕ ਇਕ ਕਰਕੇ ਗਿਰੋਹ ਦੇ ਮੈਂਬਰਾਂ ਨੂੰ ਲੱਭ ਕੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਚ ਗਿਰੋਹ ਦੀ ਮੁੱਖ ਔਰਤ ਜਸਪਾਲ ਕੌਰ ਉਰਫ਼ ਰੇਲਨ ਸਮੇਤ ਉਸਦੇ ਸਾਥੀਆਂ ਨੂੰ ਪੁਲਿਸ ਹਿਰਾਸਤ ਚ ਲੈ ਲਿਆ। ਐੱਸ ਐੱਸ ਪੀ ਲਾਂਬਾ ਨੇ ਦੱਸਿਆ ਕਿ ਥਾਣਾ ਬੋਹਾ ਚ ਸਮੂਹਿਕ ਜਬਰ ਜ਼ਿਨਾਹ ਦੀ ਸ਼ਿਕਾਇਤ ਦੇਣ ਤੋਂ ਬਾਅਦ ਕੁੱਝ ਦਿਨ ਕੋਮਲਪ੍ਰੀਤ ਗਾਇਬ ਰਹੀ। ਸ਼ੱਕ ਦੇ ਆਧਾਰ ’ਤੇ ਐੱਸ ਐੱਚ ਓ ਦੀ ਜਾਂਚ ਦੌਰਾਨ ਹੀ ਪਤਾ ਲੱਗਿਆ ਕਿ 9 ਅਗਸਤ, 2020 ਨੂੰ ਉਸ ਨੇ ਹਰਿਆਣਾ ਦੇ ਜੱਝਰ ਪਿੰਡ ਬੇਰੋੜ ਨਿਵਾਸੀ ਸੰਜੈ ਕੁਮਾਰ ਨਾਲ ਵਿਆਹ ਕਰ ਲਿਆ ਹੈ। ਬਾਅਦ ਚ ਜਾਂਚ ਦੌਰਾਨ ਹੀ ਇਹ ਵੀ ਖੁਲਾਸਾ ਹੋਇਆ ਕਿ ਤਾਲਾਬੰਦੀ ਦੌਰਾਨ ਹੀ ਕੋਮਲਪ੍ਰੀਤ ਦਾ ਇਕ ਵਿਆਹ ਬੁਢਲਾਡਾ ਦੇ ਹੀ ਨਜ਼ਦੀਕੀ ਪਿੰਡ ਬੀਰੋਕੇ ਕਲਾਂ ਵਾਸੀ ਬਲਵਿੰਦਰ ਸਿੰਘ ਉਰਫ਼ ਬਿੰਦੀ ਨਾਲ ਵੀ ਹੋਇਆ ਸੀ, ਜਿੱਥੇ ਵਿਆਹ ਤੋਂ 8 ਦਿਨ ਬਾਅਦ ਹੀ ਉਹ ਭੱਜ ਗਈ ਸੀ। ਇੰਝ ਹੀ ਲਗਭਗ 6^7 ਮਹੀਨੇ ਪਹਿਲਾਂ ਭਿਵਾਨੀ ਦੇ ਬਾਲਟਾ ਪਿੰਡ ਵਾਸੀ ਸੁਰਿੰਦਰ ਕੁਮਾਰ ਨਾਲ ਵੀ ਵਿਆਹ ਕੀਤਾ ਸੀ। ਵਿਆਹ ਲਈ ਅਜਿਹੇ ਲਾੜਿਆਂ ਦੀ ਚੋਣ ਕੀਤੀ ਜਾਂਦੀ ਸੀ, ਜਿਨ੍ਹਾਂ ਲਈ ਰਿਸ਼ਤੇ ਮੁਸ਼ਕਿਲ ਨਾਲ ਮਿਲਦੇ ਹੋਣ। ਫਿਰ ਵਿਚੋਲਣ ਜਸਪਾਲ ਕੌਰ ‘ਦੁਲਹਨ’ ਦਿਵਾਉਣ ਬਦਲੇ ਪੈਸੇ ਲੈਂਦੀ ਸੀ। ਵਿਆਹ ਤੋਂ ਬਾਅਦ ‘ਸਹੁਰੇ ਘਰ’ ਚ ਦੁਲਹਨ ਦੀ ਮਦਦ ਲਈ ਉਸ ਦਾ ਚਾਚਾ ਜਾਂ ਪਿਤਾ ਬਣਕੇ ਨਾਲ ਗਏ ਤਰਸੇਮ ਸ਼ਰਮਾ ਦੀ ਜ਼ਿੰਮੇਵਾਰੀ ਉਸ ਨੂੰ ਕੁਝ ਦਿਨਾਂ ਅੰਦਰ ਗਹਿਿਣਆਂ ਅਤੇ ਕੀਮਤੀ ਸਮਾਨ ਸਮੇਤ ਭੱਜਣ ਚ ਮਦਦ ਕਰਨਾ ਹੁੰਦਾ ਸੀ।ਸੁਪਾਰੀ ਲੈ ਕੇ ਵੀ ਘੜਦੇੇ ਸਨ ਜਬਰ ਜ਼ਿਨਾਹ ਦੀ ਕਹਾਣੀ
ਐੱਸ ਐੱਸ ਪੀ ਲਾਂਬਾ ਨੇ ਦੱਸਿਆ ਕਿ ਜਾਂਚ ਦੌਰਾਨ ਇਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਗਿਰੋਹ ਵੱਲੋਂ ਮਾਨਸਾ ਦੇ ਹੀ ਪਿੰਡ ਰਿਓਂਦ ਕਲਾਂ ਦੇ ਇਕ ਸਾਬਕਾ ਸਰਪੰਚ ਸਿਕੰਦਰ ਸਿੰਘ ਤੋਂ ‘ਸੁਪਾਰੀ’ ਲੈ ਕੇ ਪਿੰਡ ਦੇ ਹੀ ਇੰਦਰਜੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਉਸ ਤੋਂ ਜਬਰ ਜ਼ਿਨਾਹ ਕੇਸ ੋਚ ਨਾ ਫਸਾਉਣ ਦੇ ਬਦਲੇ ’ਚ 7 ਲੱਖ ਰੁਪਏ ਵਸੂਲੇ ਗਏ ਸਨ। ਇਹ ਮਾਮਲਾ ਇਕ ਸਾਲ ਪਹਿਲਾਂ ਦਾ ਹੈ।ਇਹ ਵੀ ਹੋਏ ਸ਼ਿਕਾਰ
ਹੁਣ ਤੱਕ ਪੁਲਸ ਕੋਲ ਉਕਤ ਗਿਰੋਹ ਵੱਲੋਂ ਲੁਟੇ ਗੁਰਦੀਪ ਸਿੰਘ ਉਰਫ਼ ਚੰਨੀ (60 ਹਜ਼ਾਰ) ਵਾਸੀ ਆਂਡਿਆਂਵਾਲੀ, ਬਿੰਦਰ ਸਿੰਘ (ਰੇਪ ਕੇਸ), ਜਸਬੀਰ ਸਿੰਘ (25 ਹਜ਼ਾਰ) ਵਾਸੀ ਰਿਓਂਦ ਕਲਾਂ, ਮਨਜੀਤ ਸਿੰਘ (7 ਲੱਖ) ਵਾਸੀ ਰਿਓਂਦ ਕਲਾਂ ਵੀ ਸਾਹਮਣੇ ਆ ਚੁੱਕੇ ਹਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles