ਨੇਪਾਲ,– ਅੱਜ ਬੁੱਧ ਪੂਰਨਿਮਾ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਲੁੰਬੀਨੀ ਪਹੁੰਚ ਗਏ ਹਨ। ਜਿਥੇ ਉਹ 2566ਵੇਂ ਬੁੱਧ ਜੈਅੰਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਬੋਧੀ ਵਿਦਵਾਨਾਂ ਅਤੇ ਭਿਕਸ਼ੂਆਂ ਸਮੇਤ ਲੋਕਾਂ ਨੂੰ ਸੰਬੋਧਨ ਕਰਨਗੇ। ਨੇਪਾਲ ਅਤੇ ਭਾਰਤ ਵਿਚਕਾਰ ਇਤਿਹਾਸਕ ਅਤੇ ਸੱਭਿਆਚਾਰਕ ਪਰੰਪਰਾਵਾਂ ਵਾਲੇ ਸਦੀਆਂ ਪੁਰਾਣੇ ਧਾਰਮਿਕ ਸਬੰਧਾਂ ਨੂੰ ਅੱਗੇ ਵਧਾਉਣਾ ਇਸ ਯਾਤਰਾ ਦਾ ਮੁੱਖ ਮਕਸਦ ਹੈ। ਅੱਜ ਯਾਤਰਾ ਦੇ ਮੌਕੇ ਤੇ ਕੁਝ ਖਾਸ ਨੇਪਨ ਦੀਆਂ ਥਾਵਾਂ ਜਿਵੇਂ ਮਾਇਆ ਦੇਵੀ ਮੰਦਰ ਵੀ ਜਾਵਾਗੇ। ਇਸ ਤੋਂ ਇਲਾਵਾ ਅਸ਼ੋਕ ਥੰਮ ਦੇ ਸਾਹਮਣੇ ਨਤਮਸਤਕ ਹੋਵੇਗੀ। ਪ੍ਰਧਾਨ ਮੰਤਰੀ ਇੰਡੀਆ ਇੰਟਰਨੈਸ਼ਨਲ ਸੈਂਟਰ ਫਾਰ ਬੁੱਧੀਸਟ ਕਲਚਰ ਐਂਡ ਹੈਰੀਟੇਜ ਦਾ ਨੀਂਹ ਪੱਥਰ ਰੱਖਣਗੇ ਜੋਕਿ ਨੇਪਾਲ ਵਿੱਚ ਭਾਰਤ ਦੀ ਪਹਿਲਕਦਮੀ ‘ਤੇ ਬਣਾਇਆ ਜਾ ਰਿਹਾ ਹੈ। ਇਸ ਸਥਾਨ ‘ਤੇ ਬੋਧੀ ਪਰੰਪਰਾ ‘ਤੇ ਅਧਿਐਨ ਕੀਤਾ ਜਾਵੇਗਾ।
ਇਸ ਤੋਂ ਬਾਅਦ ਪ੍ਰੋਗਰਾਮ ਦੇ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਮੀਟਿੰਗ ਹੋਵੇਗੀ ਜਿਸ ‘ਚ ਦੋਹਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਅਤੇ ਵਿਦਿਅਕ ਖੇਤਰ ‘ਚ ਸਹਿਯੋਗ ਵਧਾਉਣ ‘ਤੇ ਚਰਚਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ‘ਚ ਦਾਅਵਤ ਵੀ ਰੱਖੀ ਗਈ ਹੈ, ਜਿਸ ‘ਚ ਨੇਪਾਲੀ ਪ੍ਰਧਾਨ ਮੰਤਰੀ ਆਪਣੀ ਕੈਬਨਿਟ ਸਮੇਤ ਮੌਜੂਦ ਰਹਿਣਗੇ।
ਇਸ ਤੋਂ ਇਲਾਵਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਸ਼ੀਨਗਰ ‘ਚ ਵੀ ਜਾਣਗੇ।