ਲੁਧਿਆਣਾ, : ਪ੍ਧਾਨ ਮੰਤਰੀ ਸ੍ ਨਰਿੰਦਰ ਮੋਦੀ ਜੀ ਵੱਲੋਂ ਚਲਾਈ ਪ੍ਧਾਨ ਮੰਤਰੀ ਜਨ-ਸੁਰੱਖਸ਼ਾ ਸਕੀਮ ਦੇ ਪ੍ਚਾਰ-ਪ੍ਸਾਰ ਲਈ ਵਿੱਤੀ ਸੇਵਾਵਾਂ ਵਿਭਾਗ ਵਿੱਤ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲਾਂ ਲੀਡ ਮੈਨੇਜ਼ਰ ਅਤੇ ਭਾਰਤੀ ਬੀਮਾਂ ਨਿਗਮ ਵੱਲੋਂ ਸਾਂਝੇ ਤੌਰ ‘ਤੇ ਇੱਕ ਪ੍ਰੋਗਰਾਮ ਗੁਰੂ ਨਾਨਕ ਦੇਵ ਭਵਨ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਆਡੀਓ-ਵੀਡੀਓ ਅਤੇ ਪਾਵਰ ਪੁਆਇੰਟ ਪ੍ਰਜੈਟੈਂਸ਼ਨ ਰਾਹੀਂ ਆਏ ਸਮੂਹ ਹਾਜ਼ਰੀ ਨੂੰ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਦੁਰਘਟਨਾ/ਮੌਤ ਹੋਣ ਦੀ ਸਥਿਤੀ ਵਿੱਚ ਦਾਅਵੇ/ਕਲੇਮ ਰਾਹੀਂ ਬੀਮੇ ਦੀ ਰਕਮ ਹਾਸਲ ਕਰਨ ਲਈ ਸਾਰੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ‘ਤੇ ਬੈਂਕ ਮੈਨੇਜ਼ਰਾਂ, ਬੀ.ਸੀ.ਏ., ਬੀਮਾ ਨਿਗਮ ਦੇ ਅਫਸਰ, ਏਜੰਟ ਤੇ ਆਮ ਲੋਕ ਵੀ ਹਾਜ਼ਰ ਸਨ।
ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ ਮਨਜੀਤ ਸਿੰਘ ਜੱਗੀ ਜਿਲਾ ਲੀਡ ਮੈਨੇਜ਼ਰ ਨੇ ਪ੍ਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਟਲ ਪੇਂਸਨ ਯੋਜਨਾ ਤੋਂ ਇਲਾਵਾ ਮੁਦਰਾ ਯੋਜਨਾ ਅਤੇ ਸੁਕਨਿਆਂ ਸਮਰਿੱਧੀ ਯੋਜਨਾ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਸ੍. ਹਰਪਾਲ ਸਿੰਘ ਫੀਲਡ ਜਨਰਲ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਇਹ ਯੋਜਨਾਵਾਂ ਆਮ ਵਰਗ ਲਈ ਬਹੁਤ ਹੀ ਕਲਿਆਣਕਾਰੀ ਅਤੇ ਲੋਕ ਹਿੱਤ ਹਨ, ਜਿੰਨਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਤੇ ਟੀਚਾ ਇਹ ਹੈ ਕਿ ਇੰਨਾਂ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਭਲੀਭਾਂਤ ਜਾਣੂ ਕਰਵਾਇਆ ਜਾ ਸਕੇ। ਇਹ ਯੋਜਨਾਵਾਂ ਅਮੀਰ ਲੋਕਾਂ ਲਈ ਨਹੀਂ ਸਗੋਂ ਗਰੀਬ ਤੇ ਆਮ ਵਰਗ ਦੇ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ। ਇੰਨਾਂ ਸਕੀਮਾਂ ਰਾਹੀਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਦੇਣਾ ਸਰਕਾਰ ਦਾ ਮੁੱਢਲਾ ਫ਼ਰਜ ਹੈ। ਨਾਂ ਇੰਨਾਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਆਨ-ਲਾਈਨ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਆਮ ਲੋਕਾਂ ਦੇ ਬੈਂਕਾਂ ਵਿੱਚ ਖਾਤੇ ਖੋਲ ਗਏ ਹਨ ਤਾਂ ਜੋ ਇੰਨਾਂ ਸੇਵਾਵਾਂ ਦਾ ਲਾਭ ਦੇਣ ਲਈ ਲੋਕਾਂ ਨੂੰ ਆਨ ਲਾਈਨ ਰਕਮ ਉਨਾਂ ਦੇ ਬੈਂਕ ਖਾਤਿਆਂ ਵਿੱਚ ਜਮਾ ਕੀਤੀ ਜਾ ਸਕੇ।