ਪਟਿਆਲਾ,: ਅਕਸ਼ੈ ਤ੍ਰਤੀਆਂ (ਅੱਖਾਂ ਤੀਜ) ਦੇ ਮੌਕੇ ‘ਤੇ ਬਾਲ ਵਿਆਹ ਕਰਵਾਉਣਾ ਇੱਕ ਸੰਗੀਨ ਅਤੇ ਗੈਰ ਜਮਾਨਤੀ ਜ਼ੁਰਮ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਅੱਜ ਇੱਥੇ ਡੀ.ਐਸ.ਡਬਲਿਊ ਰੋਡ ਤਫ਼ੱਜਲਪੁਰਾ ਤੋਂ ਬੱਸ ਸਟੈਂਡ ਤੱਕ ਬਾਲ ਵਿਆਹ ਨੂੰ ਰੋਕਣ ਲਈ ਜ਼ਿਲਾ ਪ੍ਸ਼ਾਸ਼ਨ, ਇਸਤਰੀ ਅਤੇ ਬਾਲ ਵਿਕਾਸ ਪੰਜਾਬ ਅਤੇ ਸਰਬਮੇਤਰੀ ਫਾਊਂਡੇਸ਼ਨ ਵੱਲੋਂ ਕੱਢੇ ਕੈਂਡਲ ਮਾਰਚ ਮੌਕੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਸ: ਪਰਮਿੰਦਰਪਾਲ ਸਿੰਘ ਸੰਧੂ ਨੇ ਕੀਤਾ।
ਉਹਨਾਂ ਦੱਸਿਆ ਕਿ ਬਾਲ ਵਿਆਹ ਰੋਕੂ ਕਾਨੂੰਨ 2006 ਤਹਿਤ ਬਾਲ ਵਿਆਹ ਇੱਕ ਸਜ਼ਾਯੋਗ ਅਪਰਾਧ ਹੈ। ਇਸ ਦੀ ਧਾਰਾ 9 ਅਨੁਸਾਰ ਜੇਕਰ ਕੋਈ ਬਾਲਗ ਲੜਕਾ ਬਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ 2 ਸਾਲ ਦੀ ਸਜ਼ਾ ਜਾਂ ਇੱਕ ਲੱਖ ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਦੀ ਧਾਰਾ 10 ਅਨੁਸਾਰ ਜੇਕਰ ਕੋਈ ਵੀ ਵਿਅਕਤੀ ਬਾਲ ਵਿਆਹ ਕਰਵਾਉਂਦਾ ਹੈ ਜਾਂ ਇਸ ਨੂੰ ਕਰਨ ਦੀ ਚੁੱਕ ਦਿੰਦਾ ਹੈ ਤਾਂ ਉਸ ਨੂੰ ਵੀ 2 ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਬਾਲ ਵਿਆਹ ਰੋਕੂ ਕਾਨੂੰਨ 2006 ਦੀ ਧਾਰਾ 11 ਅਨੁਸਾਰ ਜੇਕਰ ਕੋਈ ਵੀ ਵਿਅਕਤੀ ਬਾਲ ਵਿਆਹ ਕਰਵਾਉਂਦਾ ਸਾਬਿਤ ਹੋ ਜਾਂਦਾ ਹੈ ਤਾਂ ਉਸ ਨੂੰ 2 ਸਾਲ ਦੀ ਸਜਾ ਅਤੇ ਇੱਕ ਲੱਖ ਰਪੁਏ ਦਾ ਜ਼ੁਰਮਾਨਾ ਹੋ ਸਕਦਾ ਹੈ।
ਸ: ਸੰਧੂ ਨੇ ਦੱਸਿਆ ਕਿ ਜੇਕਰ ਬਾਲ ਵਿਆਹ ਦੀ ਸੂਚਨਾ ਕਿਸੇ ਵੀ ਵਿਅਕਤੀ ਨੂੰ ਮਿਲਦੀ ਹੈ ਤਾਂ ਉਹ ਇਸ ਨੂੰ ਰੋਕਣ ਲਈ ਨਿਆਂਇਕ ਮੈਜਿਸਟਰੇਟ ਦਰਜਾ ਪਹਿਲਾ ਕੋਲ ਇਸ ਬਾਬਤ ਸ਼ਿਕਾਇਤ ਪੇਸ਼ ਕਰਕੇ ਇਸ ਨੁੰ ਰੋਕਣ ਵਾਸਤੇ ਰੋਕੂ ਹੁਕਮ ਲੈ ਸਕਦਾ ਹੈ। ਕਿਸੇ ਬਾਲ ਵਿਆਹ ਦੀ ਜਾਣਕਾਰੀ ਮਿਲਣ ‘ਤੇ ਕੋਈ ਵੀ ਵਿਅਕਤੀ ਇਸ ਨੂੰ ਰੋਕਣ ਲਈ ਇਲਾਕਾ ਪੁਲਿਸ ਦੀ ਮਦਦ ਵੀ ਲੈ ਸਕਦਾ ਹੈ ਪਰੰਤੂ ਜੇ ਕੋਈ ਵਿਅਕਤੀ ਜਿਸ ਦੇ ਵਿਰੁੱਧ ਬਾਲ ਵਿਆਹ ਰੋਕੂ ਹੁਕਮ ਮਾਣਯੋਗ ਅਦਾਲਤ ਵੱਲੋਂ ਦਿੱਤਾ ਗਿਆ ਹੈ ਉਸ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਅਕਤੀ ਨੂੰ 2 ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਹ ਵੀ ਜਾਣਕਾਰੀ ਵਿੱਚ ਲਿਆਉਣਾ ਜ਼ਰੂਰੀ ਹੈ ਕਿ ਬਾਲ ਵਿਆਹ ਸਮਾਜਿਕ ਬੁਰਾਈ ਵਾਲੇ ਕਾਨੂੰਨ ਦੀ ਧਾਰਾ 14 ਅਨੁਸਾਰ ਜੇਕਰ ਕੋਈ ਬਾਲ ਵਿਆਹ ਰੋਕੂ ਹੁਕਮ ਪਾਸ ਹੋਣ ਦੇ ਬਾਵਜੂਦ ਵੀ ਕੀਤਾ ਜਾਂਦਾ ਹੈ ਉਹ ਗੈਰ ਕਾਨੂੰਨੀ ਹੈ ਅਤੇ ਉਸ ਦਾ ਕਾਨੂੰਨ ਦੀਆਂ ਨਜ਼ਰਾਂ ਵਿੱਚ ਕੋਈ ਸਥਾਨ ਨਹੀਂ ਹੈ।
ਏ.ਡੀ.ਸੀ. ਨੇ ਦੱਸਿਆ ਕਿ ਇਸ ਸਮਾਜਿਕ ਬੁਰਾਈ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਕੈਂਡਲ ਮਾਰਚ ਦੇ ਨਾਲ-ਨਾਲ ਭਾਸ਼ਣ, ਚਿੱਤਰਕਾਰੀ ਮੁਕਾਬਲੇ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸ: ਸੰਧੂ ਦੇ ਨਾਲ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ਼੍ਮਤੀ ਸ਼ਾਇਨਾ ਕਪੂਰ ਅਤੇ ਸਰਬਮੇਤਰੀ ਫਾਊਂਡੇਸ਼ਨ ਦੇ ਸ਼੍ ਲਖਵਿੰਦਰ ਸਰੀਨ ਤੇ ਸ਼੍ਮਤੀ ਰੋਜ਼ੀ ਸਰੀਨ ਵੀ ਹਾਜ਼ਰ ਸੀ।