ਬਠਿੰਡਾ,:ਬਠਿੰਡਾ ਵਿਖੇ ਸ਼ੁਰੂ ਹੋਏ ਖੇਤਰੀ ਸਰਸ ਮੇਲੇ ਵਿਚ ਚੌਥੇ ਦਿਨ ਬਠਿੰਡਾ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਦਿਖਾਇਆ ਭਾਰੀ ਉਤਸ਼ਾਹ ਅਤੇ ਦੇਰ ਸ਼ਾਮ ਤੱਕ ਮੇਲੇ ਵਿਚ ਲੱਗੇ ਵੱਖ ਵੱਖ ਸਟਾਲਾਂ ਉੱਤੇ ਵਸਤਾ ਖਰੀਦ ਕਰਨ ਲਈ ਲੱਗੀ ਰਹੀ ਭੀੜ ਅਤੇ ਸਟੇਜ ਸਾਹਮਣੇ ਵੱਖ-ਵੱਖ ਰਾਜਾਂ ਤੋ ਆਏ ਕਲਾਕਾਰਾਂ ਦੇ ਪ੍ਰੋਗਰਾਮ ਦੇਖਣ ਲਈ ਕਲਾ ਪ੍ਰਮਿਆਂ ਦੇ ਦਰਸ਼ਕਾਂ ਦੀ ਖਿੱਚ ਬਣੀ ਰਹੀ।
ਸਥਾਨਕ ਮਾਡਲ ਟਾਉਣ ਫੇਸ -3 ਦੇ ਦਾਦੀ-ਪੋਤੀ ਪਾਰਕ ਵਿਚ ਚਲ ਰਹੇ ਖੇਤਰੀ ਸਰਸ ਮੇਲੇ ਨੂੰ ਚੌਥੇ ਦਿਨ ਵੀ ਦੇਖਣ ਲਈ ਲੋਕਾਂ ਦਾ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਸੀ ਹਜ਼ਾਰਾਂ ਦੀ ਗਿਣਤੀ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਕਸ਼ਮੀਰੀ, ਛੱਤੀਸਗੜ, ਰਾਜਸਥਾਨ, ਅਸਮ, ਉਡੀਸਾ, ਹਰਿਆਣਾ ਆਦਿ ਰਾਜਾਂ ਦੇ ਦਸਤਕਾਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦ ਕਰਨ ਲਈ ਭਾਰੀ ਭੀੜ ਲੱਗੀ ਰਹੀ । ਖੇਤਰੀ ਸਰਸ ਮੇਲੇ ਦੇ ਦੂਸਰੇ ਦਿਨ ਬਠਿੰਡਾ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਭਾਰੀ ਉਤਸ਼ਾਹ ਦਿਖਾਉਂਦਿਆਂ ਵੱਖ ਵੱਖ ਸਟਾਲਾਂ’ਤੇ ਪ੍ਭਾਵਸ਼ਾਲੀ ਹਾਜ਼ਰੀ ਪੇਸ਼ ਕੀਤੀ ਅਤੇ ਦਸਤਕਾਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦ ਕੀਤੀ । ਵੱਖ-ਵੱਖ ਪਕਵਾਨਾਂ ਦੇ ਲੱਗੇ ਸੂਬਿਆਂ ਦੇ ਸਟਾਲਾਂ ‘ਤੇ ਵੀ ਲੋਕਾਂ ਨੇ ਲਜੀਜ਼ ਖਾਣਿਆਂ ਦਾ ਆਨੰਦ ਮਾਣਿਆ। ਅੱਜ ਮੇਲੇ ਵਿਚ ਲੱਗੇ ਵੱਖ-ਵੱਖ ਤਰਾ ਦੇ ਝੁੱਲੇ ਪ੍ਤੀ ਸ਼ਹਿਰ ਵਾਸੀਆਂ ਅਤੇ ਬੱਚਿਆਂ ਵਿਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਸੀ। Î
ਮੇਲੇ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਸ਼੍ ਸਰੁਪ ਚੰਦ ਸਿੰੰਗਲਾ ਨੇ ਸ਼ਿਰਕਤ ਕੀਤੀ। ਮੇਲੇ ਵਿਚ ਰਾਜਸਥਾਨ ਦੇ ਕਲਾਕਾਰਾਂ ਵਲੋਂ ਪਾਣੀ ਨਾਲ ਪੱਰਿਆ ਘੜਾ ਅਤੇ ਕੱਚੀ ਘੋੜੀ ਲੋਕ ਨਾਚ, ਅਸਮ,ਪੱਛਮੀ ਬੰਗਾਲ,ਮਨੀਪੁਰ, ਹਰਿਆਣਾ ਦੇ ਕਲਾਕਾਰਾਂ ਵਲੋਂ ਦਿਲ ਖਿਚਵੇਂ ਲੋਕ ਨਾਚ ਪੇਸ਼ ਕੀਤੇ ਗਏ । ਜੋਗੀਆਂ ਵਲੋਂ ਬੀਨ-ਸਪੇਰਾਂ ਡਾਂਸ ਅਤੇ ਰਾਸਥਾਨ ਦੇ ਮੁਰਲੀ ਰਾਜਸਥਾਨੀ ਕਲਾਕਾਰ ਵਲੋਂ ਪੇਸ਼ ਕੀਤੇ ਕੁਲਦੀਪ ਮਾਣਕ ਦੇ ਗੀਤਾਂ ਹਜ਼ਾਰਾਂ ਦੀ ਗਿਣਤੀ ਪਹੁੰਚੇ ਕਲਾ ਪ੍ਰੇਮਿਆਂ ਨੂੰ ਕੀਲ ਕੇ ਬਿਠਾਈ ਰਖਿਆ। ਮੇਲੇ ਦੀ ਸ਼ੁਰੂਆਤ ਪ੍ਰਾਈਮਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਹੋਈ ਜਿਸ ਸਰਕਾਰੀ ਸਕੂਲ ਭੋਡੀਪੁਰਾ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ ਖੇਤ ਮਜਦੂਰੀ ਪੇਸ਼ ਕੀਤੀ ।