ਪਟਿਆਲਾ : ਪੰਜਾਬ ਸਰਕਾਰ ਰੋਜਾਨਾ ਅਖਬਾਰਾਂ ਵਿੱਚ ਇੱਕ ਲੱਖ ਪੱਚੀ ਹਜ਼ਾਰ ਲੋਕਾਂ ਨੂੰ ਰੁਜਗਾਰ ਦੇਣ ਦੀ ਮਾਰੀ ਜਾ ਰਹੀ ਗੱਪ ਦਾ ਭਾਂਡਾ ਉਸ ਸਮੇਂ ਫੁੱਟ ਜਾਂਦਾ ਹੈ ਜਦੋਂ ਬਿਜਲੀ ਬੋਰਡ ਦੇ ਦਫਤਰ ਦੇ ਸਾਹਮਣੇ ਮਰਨ ਵਰਤ ਤੇ ਬੈਠੇ ਬੇਰੁਜਗਾਰ ਲਾਈਨਮੈਨ ਦੇ ਪ੍ਧਾਨ ਪਿਰਮਲ ਸਿੰਘ ਦੀ ਉਦਾਹਰਣ ਸਭ ਦੇ ਸਾਹਮਣੇ ਹੈ। ਲਾਈਨਮੈਨ ਬੇਰੁਜਗਾਰ ਆਪਣੇ ਪਰਿਵਾਰਾਂ ਤੇ ਛੋਟੇ ਬੱਚਿਆਂ ਦੇ ਨਾਲ ਕੜਕ ਦੀ ਠੰਡ ਵਿੱਚ ਰੁਜਗਾਰ ਲੈਣ ਲਈ ਧਰਨੇ ਦੇ ਰਹੇ ਹਨ। ਜਦੋਂ ਕਿ ਬਿਜਲੀ ਬੋਰਡ ਵਿੱਚ ਲਾਈਨਮੈਨਾਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ। ਇੰਟਕ ਜਿਲਾ ਪਟਿਆਲਾ ਦੀ ਅਗਵਾਈ ਵਿੱਚ ਕੈਡਲ ਮਾਰਚ ਕੱਢਿਆ ਗਿਆ ਹੈ ਜਿਸ ਦੀ ਅਗਵਾਈ ਚੇਅਰਮੈਨ ਮਦਨਜੀਤ ਡਕਾਲਾ, ਪ੍ਧਾਨ ਹਰਿੰਦਰ ਕੌਰਜੀਵਾਲਾ ਅਤੇ ਬਿਜਲੀ ਬੋਰਡ ਆਗੂ ਜਗਰੂਪ ਸਿੰਘ ਮਹਿਮਦਪੁਰ ਨੇ ਕੀਤੀ।
ਇਸ ਧਰਨੇ ਨੂੰ ਸਬੋਧਨ ਕਰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਰੁਪਿੰਦਰ ਕਲਿਆਣ, ਧਰਮਿੰਦਰ ਸਪੋਲੀਆ ਸਕੱਤਰ ਇੰਟਕ ਪੰਜਾਬ ਡੀ.ਸੀ. ਸ਼ਰਮਾ ਮੀਤ ਪ੍ਧਾਨ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿਜਲੀ ਬੋਰਡ ਦੇ ਸਾਹਮਣੇ ਮਰਨ ਵਰਤ ਤੇ ਬੈਠੇ ਪਿਰਮਲ ਸਿੰਘ ਦੀ ਕੀਮਤੀ ਜਾਨ ਬਚਾਉਣ ਦਾ ਉਪਰਾਲਾ ਨਾ ਕੀਤਾ ਤਾਂ ਇੰਕਟ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ। ਰੈਲੀ ਨੂੰ ਜਗਮੋਹਨ ਨੋਲੱਖਾਂ, ਲਵੀ ਅੱਤਰੀ, ਸੰਦੀਪ ਡਕਾਲਾ, ਰਜਤ ਸ਼ਰਮਾ ਨੇ ਵੀ ਸੰਬੋਧਨ ਕੀਤਾ।