spot_img
spot_img
spot_img
spot_img
spot_img

ਪਟਿਆਲਾ ਪੁਲਿਸ ਵੱਲੋ ਮੋਟਰਸਾਇਕਲ ਅਤੇ ਕਾਰ ਚੋਰ ਗਿਰੋਹ ਦੇ ਮੈਬਰ ਕਾਬੂ

ਪਟਿਆਲਾ : ਸ੍ ਗੁਰਮੀਤ ਸਿੰਘ ਚੌਹਾਨ ਐਸ.ਐਸ.ਪੀ ਸਾਹਿਬ ਪਟਿਆਲਾ ਨੇ ਪਰੈਸ ਕਾਨਫਰੰਸ ਵਿਚ ਦੱਸਿਆ ਕਿ ਸ੍ ਪਰਮਜੀਤ ਸਿੰਘ ਗੋਰਾਇਆ ਐਸ.ਪੀ (ਡੀ) ਪਟਿਆਲਾ, ਸ੍ ਰਾਜਿੰਦਰ ਸਿੰਘ ਸੋਹਲ ਉਪ ਕਪਤਾਨ ਪੁਲਿਸ ਰਾਜਪੁਰਾ ਅਤੇ ਸ੍ ਮਨਪਰੀਤ ਸਿੰਘ ਡੀ.ਐਸ.ਪੀ (ਡੀ) ਪਟਿਆਲਾ ਅਤੇ ਦੇ ਦਿਸਾ ਨਿਰਦੇਸਾ ਅਨੁਸਾਰ ਇੰਸ:ਸਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਅਗਵਾਈ ਹੇਠ ਸ:ਥ: ਅਵਤਾਰ ਸਿੰਘ ਅਤੇ ਸ:ਥ:ਹਰਿੰਦਰ ਸਿੰਘ ਥਾਣਾ ਸਿਟੀ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਦੇ ਮੋਟਰਸਾਇਕਲ ਅਤੇ ਕਾਰ ਚੋਰੀ ਕਰਨ ਵਾਲੇ ਗਿਰੋਹ ਦੇ ਮੈਬਰਾ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।ਸ੍ ਗੁਰਮੀਤ ਸਿੰਘ ਚੋਹਾਨ ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਇੰਸਪੈਕਟਰ ਸਮਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਨੇੜੇ ਅੰਡਰ ਬ੍ਰਿਜ ਰਾਜਪੁਰਾ ਵਿਖੇ ਮਿਤੀ 21-01-2016 ਨੂੰ ਨਾਕਾ ਲਗਾਇਆ ਸੀ ਜਿੱਥੇ ਕਿ ਇਸ ਗਿਰੋਹ ਦੇ ਮੈਬਰਾ (01) ਜਗਮੇਲ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਪਿੰਡ ਜੌਲ੍ਹਾ ਖੁਰਦ ਥਾਣਾ ਲਾਲੜੂ ਜਿਲਾ ਮੋਹਾਲੀ (02) ਨਿਰਮਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਜੰਡਲੀ ਥਾਣਾ ਲਾਲੜੂ ਜਿਲਾ ਮੋਹਾਲੀ ਨ ਚੋਰੀ ਦੇ ਮੋਟਰਸਾਇਕਲ ਨੰਬਰ PB-39-B-9905 ਉਤੇ ਕਾਬੂ ਕੀਤਾ।ਜਿਸ ਦੇ ਚੋਰੀ ਹੋਣ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਚ ਮੁੱਕਦਮਾ ਦਰਜ ਰਜਿਸਟਰ ਸੀ।ਜਿਸ ਤੋ ਬਾਅਦ ਕਿ ਇਹਨਾ ਦੀ ਹੋਰ ਵਿਸਥਾਰ ਵਿਚ ਪੁੱਛ-ਗਿੱਛ ਕਰਨ ਤੇ ਇਹਨਾ ਪਾਸੋ ਇਕ ਸਵਿਫਟ ਕਾਰ ਰੰਗ ਕਾਲਾ ਅਤੇ ਚੋਰੀ ਦੇ 10 ਮੋਟਰਸਾਇਕਲ ਜਿੰਨਾ ਵਿਚ 07 ਸਪਲੈਡਰ ਮੋਟਰਸਾਇਕਲ,01 ਬੁੱਲਟ ਮੋਟਰਸਾਇਕਲ,01 ਪਲਸਰ ਮੋਟਰਸਾੲਕਿਲ ਅਤੇ 01 ਪੈਸਨ ਮੋਟਰਸਾਇਕਲ ਬ੍ਰਾਮਦ ਕੀਤੇ।ਹੋਰ ਪੁੱਛ-ਗਿੱਛ ਤੋ ਇਹ ਗੱਲ ਸਾਹਮਣੇ ਆਈ ਕਿ ਇਸ ਗਿਰੋਹ ਦੇ ਦੋ ਹੋਰ ਮੈਬਰ ਵੀ ਹਨ ਜਿੰਨਾ ਦੇ ਨਾਮ (03) ਬਹਾਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਜਾਸਤਨਾ ਥਾਣਾ ਲਾਲੜੂ (04) ਰਵਿੰਦਰ ਪਾਲ ਸਿੰਘ ਉਰਫ ਕਰਨ ਪੁੱਤਰ ਨਰਿੰਦਰ ਸਿੰਘ ਵਾਸੀ ਮਕਾਨ ਨੰਬਰ 361 ਰਤਨ ਨਗਰ ਪਟਿਆਲਾ ਹਨ।ਰਵਿੰਦਰ ਪਾਲ ਸਿੰਘ ਉਰਫ ਕਰਨ ਹਰਿਆਣਾ ਦੀ ਜੇਲ ਵਿਚ ਬੰਦ ਹੈ।ਜਿਸ ਨੂੰ ਪਰੌਡਕਸਨ ਵਾਰੰਟ ਹਾਸਿਲ ਫਕਰਕੇ ਗਰਿਫਤਾਰ ਕੀਤਾ ਜਾਵੇਗਾ।ਬਹਾਦਰ ਸਿੰਘ ਦੀ ਗਰਿਫਤਾਰੀ ਅਜੇ ਬਾਕੀ ਹੈ ਜੋ ਇਸ ਗਿਰੋਹ ਦੇ ਭਗੋੜੇ ਮੈਬਰ ਬਹਾਦਰ ਸਿੰਘ ਦੇ ਖਿਲਾਫ ਥਾਣਾ ਬਲਦੇਵ ਨਗਰ ਅੰਬਾਲਾ ਹਰਿਆਣਾ ਵਿਖੇ ਕਤਲ ਦਾ ਮੁਕੱਦਮਾ ਵੀ ਦਰਜ ਰਜਿਸਟਰ ਹੈ।ਜਿਸ ਵਿਚ ਇਸ ਨੇ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਇਕ ਸੁਨਿਆਰ ਦਾ ਸੋਨਾ ਲੁੱਟ ਕੇ ਕਤਲ ਕਰ ਦਿੱਤਾ ਸੀ ।ਬਹਾਦਰ ਸਿੰਘ ਨੂੰ ਗਰਿਫਤਾਰ ਕਰਨ ਲਈ ਰੇਡਾ ਕੀਤੀਆ ਜਾ ਰਹੀਆ ਹਨ।ਜੋ ਇਹ ਗਿਰੋਹ ਅੰਬਾਲਾ ,ਰਾਜਪੁਰਾ ,ਪਟਿਆਲਾ ਦੇ ਆਸ ਪਾਸ ਤੋ ਮੋਟਰਸਾਇਕਲ ਚੋਰੀ ਕਰਦੇ ਸਨ ਅਤੇ ਜਿਆਦਾਤਰ ਮੋਟਰਸਾਇਕਲ ਹਰਿਆਣਾ ਵਿਚ ਵੇਚਦੇ ਸਨ।ਇਹਨਾ ਮੋਟਰਸਾਇਕਲਾ ਦੀ ਚੋਰੀ ਸਬੰਧੀ ਥਾਣਾ ਅਨਾਜ ਮੰਡੀ ਪਟਿਆਲਾ,ਥਾਣਾ ਸਦਰ ਪਟਿਆਲਾ,ਥਾਣਾ ਕੋਤਵਾਲੀ ਪਟਿਆਲਾ,ਥਾਣਾ ਤਰਿਪੜੀ ਪਟਿਆਲਾ,ਥਾਣਾ ਸਿਟੀ ਰਾਜਪੁਰਾ ਵਿਖੇ ਮੁਕੱਦਮੇ ਦਰਜ ਹਨ।ਇਸ ਗਿਰੋਹ ਦੇ ਫੜਨ ਨਾਲ ਦਰਜਨ ਦੇ ਕਰੀਬ ਜਿਲਾ ਪਟਿਆਲਾ ਦੇ ਵਹੀਕਲ ਚੋਰੀ ਦੇ ਕੇਸ ਹੱਲ ਹੋਏ ਹਨ। ਇਹਨਾ ਪਾਸੋ ਇਕ ਕਾਰ ਮਾਰਕਾ ਸਵਿਫਟ ਰੰਗ ਕਾਲਾ ਜੋ ਇਸ ਗਿਰੋਹ ਨੇ ਹੀ ਚੋਰੀ ਕੀਤੀ ਸੀ ਜੋ ਉਕਤ ਕਾਰ ਵੀ ਬ੍ਰਾਮਦ ਹੋ ਚੁੱਕੀ ਹੈ।ਇਸ ਗਿਰੋਹ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਚ ਮੁਕੱਦਮਾ ਨੰ:17 ਮਿਤੀ 18-01-2016 ਅ/ਧ 379,411 ਆਈ.ਪੀ.ਸੀ ਥਾਣਾ ਸਿਟੀ ਰਾਜਪੁਰਾ ਦਰਜ ਕੀਤਾ ਗਿਆ ਹੈ।ਦੋਸੀਆ ਦੀ ਪੁੱਛ-ਗਿੱਛ ਜਾਰੀ ਹੈ।ਮੁਕੱਦਮਾ ਵਿਚ ਹੋਰ ਸੁਰਾਗ ਦੋਸੀ ਬਾਰੇ ਲੱਗਣ ਦੀ ਉਮੀਦ ਹੈ।ਜਲਦੀ ਹੀ ਰਹਿੰਦੇ ਦੋਸੀਆ ਨੂੰ ਵੀ ਗਰਿਫਤਾਰ ਕੀਤਾ ਜਾਵੇਗਾ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles