Wednesday, September 27, 2023
spot_img

ਪਟਿਆਲਾ ਪੁਲਿਸ ਦੁਆਰਾ ਟਾਡਾ ਕੇਸ ਚ ਭਗੌੜੇ ਦੀ 2.15 ਕਰੋੜ ਰੁਪਏ ਮੁੱਲ ਦੀ ਅਚੱਲ ਜਾਇਦਾਦ ਅਟੈਚ

ਪਟਿਆਲਾ,  : ਭਗੌੜੇ ਅਪਰਾਧੀਆਂ ਖਿਲਾਫ ਸਖਤ ਰੁਖ ਅਪਣਾਉਂਦਿਆਂ ਜ਼ਿਲ੍ਹਾ ਪੁਲਿਸ ਪਟਿਆਲਾ ਨੇ ਹੁਣ ਤੱਕ ਤਕਰੀਬਨ ਅੱਠ ਕਰੋੜ ਰੁਪਏ ਦੀ ਅਚੱਲ ਸੰਪਤੀ ਅਟੈਚ ਕਰਕੇ ਭਗੌੜੇ ਅਤਿਵਾਦੀਆਂ ਖਿਲਾਫ਼ ਮਿਸਾਲੀ ਕਾਰਵਾਈ ਅਮਲ ਚ ਲਿਆਂਦੀ ਹੈ।  ਇਸ ਸਾਲ 21 ਜਨਵਰੀ ਤੋਂ ਹੁਣ ਤੱਕ 16 ਭਗੌੜੇ ਅਪਰਾਧੀਆਂ ਦੇ ਮਾਮਲਿਆਂ ਚ ਸੱਤ ਕਰੋੜ ਨੜਿੰਨਵੇਂ ਲੱਖ ਚੌਂਤੀ ਹਜ਼ਾਰ ਰੁਪਏ ਦੀ ਅਚੱਲ ਸੰਪਤੀ ਅਦਾਲਤੀ ਹੁਕਮਾਂ ਦੇ ਅਧਾਰ ਤੇ ਅਟੈਚ ਕੀਤੀ ਗਈ ਹੈ। ਅੱਤਵਾਦ ਅਤੇ ਭੰਨਤੋੜ ਕਾਰਵਾਈਆਂ ਰੋਕੂ ਮਾਮਲੇ ਚ ਅਚੱਲ ਜਾਇਦਾਦ ਦੀ ਤਾਜ਼ਾ ਕੁਰਕੀ ਬਾਰੇ ਜਾਣਕਾਰੀ ਦਿੰਦਿਆਂ ਐਸ ਐਸ ਪੀ ਪਟਿਆਲਾ, ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਲਗਭਗ 33 ਸਾਲ ਪਹਿਲਾਂ ਥਾਣਾ ਘਨੌਰ ਵਿਖੇ ਬਲਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਡੰਡੋਆ, ਜ਼ਿਲ੍ਹਾ ਪਟਿਆਲਾ ਖ਼ਿਲਾਫ਼   ਉਸਦੀ ਦਹਿਸ਼ਤਗਰਦੀ ਨਾਲ ਸਬੰਧਤ ਗਤੀਵਿਧੀਆਂ ਲਈ  3/4 ਅੱਤਵਾਦ ਅਤੇ ਭੰਨਤੋੜ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਮਿਤੀ 02.01.1988 ਨੂੰ ਕੇਸ ਦਰਜ ਕੀਤਾ ਗਿਆ ਸੀ। ਘਨੌਰ ਪੁਲਿਸ ਦੁਆਰਾ ਉਕਤ ਫਰਾਰ ਅਪਰਾਧੀ ਨੂੰ ਭਗੌੜਾ ਕਰਾਰ ਦੇਣ ਦੇ  ਕੀਤੇ ਗਏ ਯਤਨਾਂ ਨੇ ਅਸਰਦਾਇਕ ਨਤੀਜੇ ਲਿਆਂਦੇ ਅਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ਉਪਰੰਤ, ਉਸਦੀ ਪਿੰਡ ਡੰਡੋਆ ਵਿਖੇ ਸਥਿਤ 56 ਕਨਾਲ 01 ਮਰਲਾ  (ਲਗਭਗ 7 ਏਕੜ) ਅਚੱਲ ਜਾਇਦਾਦ, ਜਿਸਦੀ ਕੀਮਤ ਲਗਭਗ 2.15 ਕਰੋੜ ਰੁਪਏ ਬਣਦੀ ਹੈ, ਨੂੰ ਕੁਰਕ ਕਰਨ ਦੇ ਹੁਕਮ ਸੁਣਾਏ ਗਏ। ਮਾਣਯੋਗ ਅਦਾਲਤ ਨੇ ਇਹ ਜਾਇਦਾਦ ਸੀਆਰਪੀਸੀ ਦੀ ਧਾਰਾ 83 ਦੀ ਕਾਰਵਾਈ ਅਨੁਸਾਰ ਅਟੈਚ ਕੀਤੀ ਹੈ। ਐਸਐਸਪੀ ਦੁੱਗਲ ਨੇ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਦੇ ਅਪਰਾਧਾਂ ਦੇ ਸਬੰਧ ਵਿੱਚ ਭਗੌੜੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੇਕਰ ਉਹ ਆਤਮ ਸਮਰਪਣ ਨਹੀਂ ਕਰਦੇ ਤਾਂ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਦੀ ਅਮਲ ਚ ਲਿਆਂਦੀ ਜਾ ਰਹੀ ਹੈ ।

Related Articles

Stay Connected

0FansLike
3,873FollowersFollow
0SubscribersSubscribe
- Advertisement -spot_img

Latest Articles