spot_img
spot_img
spot_img
spot_img
spot_img

ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚੋਂ ਬੱਚਾ ਅਗਵਾ ਕਰਨ ਵਾਲੇ ਚਾਰ ਅਗਵਾਕਾਰ ਕਾਬੂ

ਪਟਿਆਲਾ : ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚੋਂ ਬੀਤੀ 13 ਅਪਰੈਲ ਨੂੰ ਫਿਰੌਤੀ ਕਾਰਨ ਅਗਵਾ ਕੀਤੇ ਗਏ 13 ਸਾਲਾਂ ਦੇ ਬੱਚੇ ਮਨੀ ਦੇ ਮਾਮਲੇ ਦੀ ਪਟਿਆਲਾ ਪੁਲਿਸ ਵੱਲੋਂ ਗੁੱਥੀ ਸੁਲਝਾ ਲਈ ਗਈ ਹੈ ਅਤੇ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰਨ ਦੇ ਨਾਲ-ਨਾਲ ਤ੍ਰਿਪੜੀ ਪੁਲਿਸ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਲ 4 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਿਹਨਾਂ ਵਿੱਚੋਂ 2 ਦੋਸ਼ੀ ਗੁਜਰਾਤ ਤੋਂ ਕਾਬੂ ਕੀਤੇ ਗਏ।
ਇਸ ਮਾਮਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਮਿਤੀ 13/04/2016 ਨੂੰ ਮਨੀ ਪੁੱਤਰ ਦੇਸ ਰਾਜ ਵਾਸੀ ਗਲੀ ਨੰ 2 ਵਿਕਾਸ ਨਗਰ ਪਟਿਆਲਾ ਉਮਰ ਕਰੀਬ 13/14 ਸਾਲ ਦੁਪਿਹਰ ਸਮੇਂ ਕਿਤਾਬਾਂ ਲੈਣ ਲਈ ਤ੍ਰਿਪੜੀ ਬਜਾਰ ਪਟਿਆਲਾ ਆਇਆ ਸੀ ਜੋ ਵਾਪਸ ਘਰ ਨਹੀ ਗਿਆ ਸੀ ਜਿਸ ਦਾ ਮੋਬਾਇਲ ਫੋਨ ਨੰਬਰ 98551-35442 ਵੀ ਬੰਦ ਸੀ ਮਨੀ ਦੇ ਸਕੇ ਭਰਾ ਗੋਪਾਲ ਦਾਸ ਪੁੱਤਰ ਦੇਸ ਰਾਜ ਵਾਸੀ ਗਲੀ ਨੰ 2 ਵਿਕਾਸ ਨਗਰ ਪਟਿਆਲਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸਦੇ ਭਰਾ ਮਨੀ ਉਮਰ ਕਰੀਬ 13/14 ਸਾਲ ਜੋ ਕਿ ਦੁਪਹਿਰ 2 ਵਜੇ ਤੋ ਘਰੋਂ ਗਿਆ ਹੈ ਵਾਪਸ ਨਹੀ ਆਇਆ ਤੇ ਰਾਤ 9 ਵਜੇ ਦੇ ਕਰੀਬ ਉਸ ਦੇ ਮੋਬਾਇਲ ਤੇ ਇੱਕ ਵਿਅਕਤੀ ਦੀ ਕਾਲ ਆਈ ਹੈ ਜਿਸ ਨੇ ਕਿ ਮਨੀ ਨੂੰ ਛੱਡਣ ਦੇ ਬਦਲੇ 10 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਹੈ ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਹਰਕਤ ਵਿੱਚ ਆਉਦੇ ਹੋਏ ਮੁਕੱਦਮਾ ਨੰ 93 ਮਿਤੀ 14/04/2016 ਅ/ਧ 364 ਥਾਣਾ ਤ੍ਰਿਪੜੀ ਪਟਿਆਲਾ ਦਰਜ ਕੀਤਾ ਗਿਆ ਸ਼੍ਰੀ ਚੌਹਾਨ ਨੇ ਦੱਸਿਆ ਕਿ ਮਨੀ ਦੀ ਭਾਲ ਵਿੱਚ ਪਟਿਆਲਾ ਪੁਲਿਸ ਦੀਆਂ ਵੱਖ ਵੱਖ ਟੀਮਾਂ ਐਸ ਪੀ ਸਿਟੀ ਸ਼੍ਰੀ ਦਲਜੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਮਾਨਸਾ ਅਤੇ ਬਰਨਾਲੇ ਦੇ ਏਰੀਏ ਵਿੱਚ 13 ਅਪ੍ਰੈਲ ਦੀ ਰਾਤ ਨੂੰ ਹੀ ਪਹੁੰਚ ਗਈਆ ਸਨ ਕਿਉਂਕਿ ਅਗਵਾਕਾਰਾਂ ਦਾ ਇਸ ਏਰੀਏ ਵਿੱਚ ਹੀ ਹੋਣ ਬਾਰੇ ਪੁਲਿਸ ਪਾਸ ਪੱਕੀ ਖਬਰ ਸੀ ਇਹਨਾਂ ਟੀਮਾਂ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ, ਐਸ.ਆਈ ਅਮ੍ਰਿਤਪਾਲ ਸਿੰਘ ਅਤੇ ਏ.ਐਸ.ਆਈ ਹਰਿੰਦਰ ਸਿੰਘ ਅਤੇ ਹੋਰ ਮੁਲਾਜਮ ਸਨ ਅਤੇ ਮਿਤੀ 14/04/2016 ਨੂੰ ਪੁਲਿਸ ਮਨੀ ਨੂੰ ਅਗਵਾਕਾਰਾਂ ਤੋ ਛੁਡਾਉਣ ਵਿੱਚ ਸਫਲ ਰਹੀ ਸੀ। ਅਗਵਾਕਾਰਾਂ ਵੱਲੋਂ ਪੁਲਿਸ ਦੇ ਦਬਾਅ ਦੇ ਡਰੋਂ ਮਨੀ ਨੂੰ 100 ਰੁਪਏ ਦੇ ਕੇ ਬਰਨਾਲਾ ਤੋਂ ਪਟਿਆਲਾ ਵਾਲੀ ਬੱਸ ਵਿੱਚ ਬਿਠਾ ਦਿੱਤਾ ਸੀ।
ਸ਼੍ਰੀ ਚੌਹਾਨ ਨੇ ਦੱਸਿਆ ਕਿ ਲੜਕੇ ਮਨੀ ਨੂੰ ਛੁਡਾਉਣ ਤੋ ਬਾਅਦ ਪਟਿਆਲਾ ਪੁਲਿਸ ਬਹੁਤ ਹੀ ਬਰੀਕੀ ਨਾਲ ਇਸ ਕੇਸ ਦੇ ਅਗਵਾਕਾਰਾਂ ਨੂੰ ਲੱਭਣ ਲਈ ਜੁਟੀ ਹੋਈ ਸੀ ਇਸੇ ਦੌਰਾਨ ਹੀ ਪੁਲਿਸ ਨੂੰ ਬਰਨਾਲਾ ਸ਼ਹਿਰ ਵਿਖੇ ਉਸ ਜਗਾ ਦਾ ਪਤਾ ਲੱਗਾ ਜਿੱਥੇ ਕਿ ਮਨੀ ਨੂੰ ਅਗਵਾ ਕਰਕੇ 13/14 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਰੱਖਿਆ ਗਿਆ ਸੀ ਜਿਸ ‘ਤੇ ਪੁਲਿਸ ਨੇ ਹਰਕਤ ਵਿੱਚ ਆਉਂਦੇ ਉਕਤ ਮੁਕੱਦਮੇ ਵਿੱਚ ਮਿਤੀ 02/05/2016 ਨੂੰ ਇੱਕ ਦੋਸ਼ੀ ਗੱਬੂ ਕੁਮਾਰ ਉਰਫ ਗੱਬਰ ਪੁੱਤਰ ਬਾਲੇਸ਼ਵਰ ਰਿਸ਼ੀ ਦੇਵ ਵਾਸੀ ਪਿੰਡ ਖਨਾਮਾ ਸ਼ੰਕਰ ਥਾਣਾ ਦਾਮਦਾਹਾ ਜ਼ਿਲ੍ਹਾ ਪੁਰਨੀਆਂ ਹੁਣ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕਮਰੇ ਵਿੱਚ ਅਗਵਾਕਾਰਾਂ ਨੇ ਮਨੀ ਨੂੰ ਰੱਖਿਆ ਹੋਇਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਸ ਅਗਵਾ ਕਾਂਡ ਵਿੱਚ ਅਸ਼ੋਕ ਕੁਰਪ ਪੁੱਤਰ ਰਾਮਾ ਕ੍ਰਿਸ਼ਨ ਵਾਸੀ ਪਿੰਡ ਅਨੇਸਰੀ ਜਿਲ੍ਹਾ ਥ੍ਰੀਸੁਰ ਕੇਰਲਾ ਹੁਣ ਵਸਨੀਕ ਤਰਨਤਾਰਨ, ਨਵੀਨ ਕੁਮਾਰ ਉਰਫ ਕਰਨ ਪੁੱਤਰ ਰੋਸ਼ਨ ਲਾਲ ਵਾਸੀ ਖਨੂਆ ਜਿਲਾ ਪੂਰਨੀਆ ਹੁਣ ਵਸਨੀਕ ਬਰਨਾਲਾ, ਸਤਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਸਪਾਲ ਸਿੰਘ ਮਕਾਨ ਨੰ 126 ਗਲੀ ਨੰ 18 ਗੁਰੂ ਨਾਨਕ ਨਗਰ ਪਟਿਆਲਾ ਦਾ ਹੱਥ ਹੈ । ਸ਼੍ਰੀ ਚੌਹਾਨ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਅਸ਼ੋਕ, ਨਵੀਨ ਉਰਫ ਕਰਨ ਅਤੇ ਸਤਵਿੰਦਰ ਉਰਫ ਸੋਨੂੰ ਦੀ ਪਟਿਆਲਾ ਪੁਲਿਸ ਕਾਫੀ ਦੇਰ ਤੋ ਭਾਲ ਕਰ ਰਹੀ ਸੀ ਅਤੇ ਪੁਲਿਸ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਅੰਬਾਲਾ, ਆਗਰਾ, ਭਰਤਪੁਰ (ਰਾਜਿਸਥਾਨ)ਆਦਿ ਥਾਵਾਂ ‘ਤੇ ਦੋਸ਼ੀਆਂ ਦੀ ਤਲਾਸ਼ ਕਰ ਰਹੀ ਸੀ ਐਸ.ਐਸ.ਪੀ. ਨੇ ਦੱਸਿਆ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਿੱਚ ਸਬ ਇੰਸਪੈਕਟਰ ਅਮ੍ਰਿਤਪਾਲ ਸਿੰਘ ਅਤੇ ਏ ਐਸ ਆਈ ਹਰਿੰਦਰ ਸਿੰਘ ਦੀ ਪੁਲਿਸ ਪਾਰਟੀ ਪਾਸ ਪੱਕੀ ਸੂਚਨਾ ਸੀ ਕਿ ਅਸ਼ੋਕ ਕੁਰਪ ਅਤੇ ਨਵੀਨ ਉਰਫ ਕਰਨ ਅਹਿਮਦਾਬਾਦ (ਗੁਜਰਾਤ) ਵਿਖੇ ਹਨ ਜਿਸ ‘ਤੇ ਇਹਨਾਂ ਨੂੰ ਮਿਤੀ 22/05/2016 ਨੂੰ ਅਹਿਮਦਾਬਾਦ (ਗੁਜਰਾਤ) ਤੋ ਗ੍ਰਿਫਤਾਰ ਕਰ ਲਿਆ ਹੈ ਜੋ ਅਸ਼ੋਕ ਕੁਰਪ ਅਤੇ ਨਵੀਨ ਉਰਫ ਕਰਨ ਨੂੰ ਪਟਿਆਲਾ ਪੁਲਿਸ ਨੇ ਗੁਜਰਾਤ ਤੋ ਰਾਹਦਾਰੀ ਰਿਮਾਂਡ ਹਾਸਲ ਕਰਕੇ ਲੈ ਆਦਾਂ ਹੈ ਅਤੇ ਇਹਨਾਂ ਦੇ ਸਾਥੀ ਤੀਸਰੇ ਦੋਸ਼ੀ ਸਤਵਿੰਦਰ ਸਿੰਘ ਉਰਫ ਸੋਨੂੰ ਨੂੰ ਵੀ ਪਟਿਆਲਾ ਤੋ ਗ੍ਰਿਫਤਾਰ ਕਰ ਲਿਆ ਹੈ।
ਸ਼੍ਰੀ ਚੌਹਾਨ ਨੇ ਅੱਗੇ ਹੋਰ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਸ਼ੋਕ ਕੁਰਪ ਜੋ ਕਿ ਕੇਰਲਾ ਦਾ ਰਹਿਣ ਵਾਲਾ ਹੈ ਅਤੇ ਕੈਂਪਫੋਰਡ ਇੰਗਲਿਸ਼ ਕਾਲਜ ਤਰਨਤਾਰਨ ਵਿਖੇ ਪੜਾਉਂਦਾ ਸੀ ਜੋ ਕਿ ਆਪ ਵੀ ਕਾਫੀ ਪੜਿਆ ਲਿਖਿਆ ਹੈ ਅਤੇ ਐਮ.ਆਈ.ਟੀ. ਨਾਗਪੁਰ ਤੋਂ ਬੀ.ਟੈਕ ਦੀ ਡਿਗਰੀ ਕੀਤੀ ਹੋਈ ਹੈ ਅਤੇ ਇਸ ਦੇ ਨਾਲ ਨਵੀਨ ਉਰਫ ਕਰਨ ਵੀ ਇਸੇ ਇੰਸੀਟਿਊਟ ਵਿੱਚ ਕੁੱਕ ਦੇ ਤੌਰ ‘ਤੇ ਕੰਮ ਕਰਦਾ ਸੀ ਜਿਸ ਕਾਰਨ ਦੋਹਾਂ ਦੀ ਆਪਸ ਵਿੱਚ ਕਾਫੀ ਨੇੜਤਾ ਸੀ ਅਤੇ ਗੱਬਰ ਉਰਫ ਗੱਬੂ ਨਵੀਨ ਉਰਫ ਕਰਨ ਦਾ ਰਿਸ਼ਤੇਦਾਰ ਹੈ । ਅਸ਼ੋਕ ਅਤੇ ਨਵੀਨ ਉਰਫ ਕਰਨ ਨੂੰ ਤਰਨਤਾਰਨ ਕਾਲਜ ਤੋਂ ਫਰਵਰੀ ਮਹੀਨੇ 2016 ਵਿੱਚ ਕੱਢ ਦਿੱਤਾ ਸੀ ਜਿਸ ਕਾਰਨ ਹੀ ਇਹ ਦੋਵੇ ਵੇਹਲੇ ਸਨ ਇਸੇ ਦੌਰਾਨ ਹੀ ਇਹਨਾਂ ਦੀ ਮੁਲਾਕਾਤ ਸਤਵਿੰਦਰ ਸਿੰਘ ਉਰਫ ਸੋਨੂੰ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਹੈ ਦੇ ਨਾਲ ਬਿਆਸ ਵਿਖੇ ਹੋ ਗਈ ਜੋ ਸਤਵਿੰਦਰ ਸੋਨੂੰ ਵੀ ਪੈਸੇ ਦਾ ਕਰਜਾਈ ਹੋਣ ਕਰਕੇ ਕਾਫੀ ਦੇਰ ਤੋ ਬਿਆਸ ਹੀ ਰਹਿ ਰਿਹਾ ਸੀ ਇਹ ਤਿੰਨੋ ਸਤਵਿੰਦਰ, ਅਸ਼ੋਕ ਅਤੇ ਨਵੀਨ ਉਰਫ ਕਰਨ ਮਾਰਚ 2016 ਦੇ ਮਹੀਨੇ ਵਿੱਚ ਬਿਆਸ ਵਿਖੇ ਇੱਕ ਦੂਜੇ ਨੂੰ ਮਿਲੇ ਸੀ ਜਿਸ ਤੋ ਬਾਅਦ ਕਿ ਅਸ਼ੋਕ ਅਤੇ ਨਵੀਨ ਅਤੇ ਸਤਵਿੰਦਰ ਸੋਨੂੰ ਦੀਪ ਨਗਰ ਪਟਿਆਲਾ ਵਿਖੇ ਕਿਰਾਏ ‘ਤੇ ਰਹਿਣ ਲੱਗ ਪਏ ਸੀ। ਸ਼੍ਰੀ ਚੌਹਾਨ ਨੇ ਦੱਸਿਆ ਕਿ ਇਹਨਾਂ ਨੇ ਪੈਸੇ ਕਮਾਉਣ ਲਈ ਕਿਸੇ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਜਿਸ ਦੇ ਤਹਿਤ ਹੀ ਇਹ ਪਟਿਆਲਾ ਦੇ ਇਨਵਾਇਰਮੈਟ ਪਾਰਕ ਵਿੱਚ ਇੱਕ ਹਫਤੇ ਦੇ ਕਰੀਬ ਘੁੰਮਦੇ ਰਹੇ ਜਿੱਥੇ ਕਿ ਮਨੀ ਵੀ ਬਾਕੀ ਬੱਚਿਆ ਨਾਲ ਖੇਡਣ ਆਉਦਾ ਸੀ ਅਤੇ ਇੱਥੇ ਹੀ ਕਰਨ ਉਰਫ ਨਵੀਨ ਨੇ ਪਹਿਲਾ ਮਨੀ ਨਾਲ ਨੇੜਤਾ ਵੀ ਬਣਾ ਲਈ ਸੀ ਅਤੇ ਫਿਰ ਮੌਕਾ ਦੇਖ ਕੇ ਮਿਤੀ 13/04/2016 ਨੂੰ ਇਸ ਨੂੰ ਅਗਵਾ ਕਰਕੇ ਬਰਨਾਲੇ ਚੋਥੇ ਦੋਸ਼ੀ ਗੱਬਰ ਉਰਫ ਗੱਬੂ ਪਾਸ ਲੈ ਗਏ ਸੀ ਉਹਨਾਂ ਦੱਸਿਆ ਕਿ ਅਗਵਾਕਾਰਾਂ ਮਨੀ ਨੂੰ ਪਲਸਰ ਮੋਟਰਸਾਈਕਲ ਉਪੱਰ ਹੀ ਪਟਿਆਲੇ ਤੋ ਬਰਨਾਲੇ ਲੈ ਗਏ ਅਤੇ ਰਸਤੇ ਵਿੱਚ ਇੱਕ ਜਗ੍ਹਾ ਮਨੀ ਨੂੰ ਰੋਲਾ ਨਾ ਪਾਉਣ ਲਈ ਡਰਾਇਆ ਅਤੇ ਮਨੀ ਦੀ ਮਾਰ ਕੁਟਾਈ ਵੀ ਕੀਤੀ ਮਨੀ ਸਰੀਰਕ ਪੱਖੋ ਕਾਫੀ ਕਮਜੋਰ ਹੈ ਇਸ ਤੋ ਬਾਅਦ ਫਿਰ ਬਣਾਈ ਯੋਜਨਾ ਮੁਤਾਬਿਕ ਸਤਵਿੰਦਰ ਸੋਨੂੰ ਨੇ ਮਾਨਸਾ ਜਾ ਕੇ ਰਾਤ ਨੂੰ 9/10 ਵਜੇ ਦੇ ਕਰੀਬ ਮਨੀ ਦੇ ਭਰਾ ਨੂੰ 10 ਲੱਖ ਰੁਪਏ ਦਾ ਇੰਤਜਾਮ ਕਰਨ ਅਤੇ ਇਸ ਸ਼ਰਤ ਉੱਤੇ ਮਨੀ ਨੂੰ ਛੱਡਣ ਬਾਰੇ ਕਿਹਾ ਸੀ। ਪਰ ਪੁਲਿਸ ਦੀ ਚੌਕਸੀ ਸਦਕਾ ਮਨੀ ਨੂੰ ਅਗਵਾਕਾਰਾਂ ਨੇ 14 ਅਪ੍ਰੈਲ ਨੂੰ ਛੱਡ ਦਿੱਤਾ ਸੀ। ਸ਼੍ਰੀ ਚੌਹਾਨ ਨੇ ਦੱਸਿਆ ਕਿ ਤਿੰਨੇ ਦੋਸ਼ੀਆ ਅਸ਼ੋਕ,ਨਵੀਨ ਅਤੇ ਸਤਵਿੰਦਰ ਸੋਨੂੰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦਾ ਚੌਥਾ ਸਾਥੀ ਗੱਬਰ ਉਰਫ ਗੱਬੂ ਪਹਿਲਾਂ ਹੀ ਪਟਿਆਲਾ ਜੇਲ ਵਿਖੇ ਜੁਡੀਸ਼ੀਅਲ ਹਿਰਾਸਤ ਵਿੱਚ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਹੱਲ ਲਈ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਅਹਿਮ ਸਰਾਗ ਮਿਲੇ ਹਨ। ਪੱਤਰਕਾਰ ਸੰਮੇਲਨ ਵਿੱਚ ਐਸ.ਪੀ. ਸਿਟੀ ਸ਼੍ਰੀ ਦਲਜੀਤ ਸਿੰਘ ਰਾਣਾ, ਐਸ.ਪੀ. ਇਨਵੈਸਟੀਗੇਸ਼ਨ ਸ: ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ. ਸਿਟੀ 2 ਸ਼੍ਰੀ ਹਰਪਾਲ ਸਿੰਘ ਅਤੇ ਥਾਣਾ ਤ੍ਰਿਪੜੀ ਦੇ ਮੁੱਖ ਅਫ਼ਸਰ ਇੰਸਪੈਕਟਰ ਸ਼ਮਿੰਦਰ ਸਿੰਘ ਵੀ ਹਾਜ਼ਰ ਸਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles