spot_img
spot_img
spot_img
spot_img
spot_img

ਗੈਸ ਏਜੰਸੀ ਭੁਨਰਹੇੜੀ ਦੇ ਵਰਕਰਾਂ ਵੱਲੋਂ ਕਿਰਤ ਵਿਭਾਗ ਦੇ ਦਫਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ

ਗੁਰੂ ਹਰਰਾਇ ਗੈਸ ਏਜੰਸੀ ਭੁਨਰਹੇੜੀ ਦੇ ਮਾਲਕਾਂ ਵੱਲੋਂ ਗੈਰ-ਕਾਨੂੰਨੀ ਢੰਗ ਅਪਣਾ ਕੇ ਹਟਾਏ ਗਏ 8 ਗੈਸ ਵਰਕਰਾਂ ਨੂੰ ਬਹਾਲ ਕਰਵਾਉਣ ਵਰਕਰਾਂ ਦੀ 2500 ਰੁਪਏ ਦੀ ਨਿਗੁਣੀ ਉਜਾਰਤ ਵਿਚ ਵਾਧਾ ਕਰਵਾਉਣ ਈ.ਐਸ.ਆਈ ਦੀ ਸਹੂਲਤ ਲਾਗੂ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਨੇ ਅੱਜ ਤੋਂ ਕਿਰਤ ਵਿਭਾਗ ਦੇ ਦਫਤਰ ਸਾਹਮਣੇ ਲੜੀਵਾਰ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਪਹਿਲੇ ਦਿਨ ਭੁੱਖ ਹੜਤਾਲ ਤੇ ਸੋਹਣ ਸਿੰਘ ਅਤੇ ਜਸਪਾਲ ਕੁਮਾਰ ਬੈਠੇ। ਦਿਨੇ 11 ਵਜੇ ਨਾਅਰਿਆਂ ਦੀ ਗੂੰਜ ਵਿਚ ਗੈਸ ਕਿਰਤੀਆਂ ਨੇ ਭੁੱਖ-ਹੜਤਾਲ ਸ਼ੁਰੂ ਕਰਕੇ ਧਰਨਾਂ ਸ਼ੁਰੂ ਕਰ ਦਿੱਤਾ। ਵਰਣਨਯੋਗ ਹੈ ਕਿ ਕਿਰਤੀ ਭੁਨਰਹੇੜੀ ਗੈਸ ਏਜੰਸੀ ਦੇ ਮਾਲਕਾਂ ਵਿਰੁੱਧ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ। ਪਰ ਕਿਰਤੀ ਪਟਿਆਲਾ ਪ੍ਸ਼ਾਸਨ ਤੇ ਕਿਰਤ ਵਿਭਾਗ ਦੇ ਮਾਲਕਾਂ ਨੂੰ ਗੱਲਬਾਤ ਦੀ ਮੇਜ਼ ਤੇ ਲਿਆਉਣ’ਚ ਅਸਫਲ ਸਾਬਤ ਹੋਏ ਹਨ।
ਵਰਕਰਾਂ ਦੇ ਇੱਕਠ ਨੂੰ ਗੈਸ ਏਜੰਸੀ ਵਰਕਰਜ਼ ਯੂਨੀਅਨ ਦੇ ਪ੍ਧਾਨ ਕਸ਼ਮੀਰ ਸਿੰਘ ਬਿੱਲਾ ਨੇ ਸਬੰਧੋਨ ਕਰਦੇ ਹੋਏ ਕਿਹਾ ਕਿ ਭੁਨਰਹੇੜੀ ਗੈਸ ਏਜੰਸੀ’ਚ ਪਿਛਲੇ ਲੰਬੇ ਸਮੇਂ ਤੋਂ ਗੈਸ ਕਿਰਤੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ,ਉਨਾਂ ਨੂੰ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਦੀਆਂ ਧਜੀਆਂ ਉਡਾ ਕੇ ਮਹਿਜ 2500 ਰੁਪਏ ਤੋਂ 3000 ਰੁਪਏ ਦੀ ਨਿਗੁਣੀ ਜਿਹੀ ਉਜਰਤ ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ।ਜਦੋਂ ਕਿਰਤੀਆ ਨੇ ਉਜਰਤਾ ਵਿਚ ਵਾਧਾ ਕਰਨ ਦੀ ਮੰਗ ਰੱਖੀ ਤਾਂ ਮਾਲਕਾਂ ਨੇ ਗੈਸ ਕਿਰਤੀਆਂ ਨੂੰ ਕੰਮ ਤੋਂ ਹਟਾ ਦਿੱਤਾ ਜੋ ਕਿ ਕਿਰਤ-ਕਾਨੂੰਨਾਂ ਨੂੰ ਮਜ਼ਾਮ ਬਣਾਉਣ ਦੇ ਸਮਾਨ ਹੈ। ਜਿਸਦਾ ਵਿਰੁੱਧ ਗੈਸ ਕਿਰਤੀ ਸੰਘਰਸ਼ ਕਰ ਰਹੇ ਹਨ।
ਗੈਸ ਕਿਰਤੀਆਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਆਗੂਆਂ ਜਸਪਾਲ ਸਿੰਘ ਤੇ ਜਸਬੀਰ ਸਿੰਘ ਨੇ ਕਿਹਾ ਕਿ ਗੈਸ ਕਿਰਤੀ ਕਿਰਤ-ਵਿਭਾਗ ਤੇ ਸਿਵਲ ਪ੍ਸ਼ਾਸਨ ਪਟਿਆਲਾ ਨੂੰ ਲਗਾਤਾਰ ਮਿਲ ਕੇ ਬਹਾਲ ਕਰਵਾਉਣ ਦੀ ਮੰਗ ਕਰ ਰਹੇ ਹਨ। ਪਰ ਪ੍ਸ਼ਾਸ਼ਨ ਮਾਲਕਾਂ ਨੂੰ ਗੱਲਬਾਤ ਦੀ ਸਟੇਜ਼ ਲਿਆਉਣ ਤੋਂ ਵੀ ਅਸਮਰੱਥ ਰਿਹਾ ਹੈ ਜਿਸ ਕਾਰਨ ਕਿਰਤੀ ਲੜੀਵਾਰ ਭੁੱਖ-ਹੜਤਾਲ ਰੱਖਣ ਲਈ ਮਜਬੂਰ ਹੋ ਗਏ ਹਨ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਛੇਤੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿਟਿਆ ਲਈ ਸਿਵਲ ਪ੍ਰਸ਼ਾਸਨ ਤੇ ਕਿਰਤ ਵਿਭਾਗ ਦੇ ਇੰਸਪੈਕਟਰ ਅਰੁਣ ਕੁਮਾਰ ਜਿੰਮੇਵਾਰ ਹੋਣਗੇ।
ਭੁੱਖ ਹੜਤਾਲੀ ਟੈਂਟ ਵਿਚ ਬੈਠੇ ਕਿਰਤੀਆਂ ਨੇ ਆਪਣੀਅ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਜੇਕਰ ਏਜੰਸੀ ਮਾਲਕਾਂ ਨੇ ਮੰਗਾਂ ਨਾ ਮੰਨੀਆਂ ਤਾਂ ਭੁਨਰਹੇੜੀ ਗੈਸ ਏਜੰਸੀ ਦੇ ਮਾਲਕ ਅਮਰਿੰਦਰ ਸਿੰਘ ਮੰਡੀ ਉਰਫ ਰਾਜਨ ਦੇ ਅਫਸਰ ਕਾਲੋਨੀ ਵਿਚਲੇ ਘਰ ਸਾਹਮਣੇ 27 ਜੁਲਾਈ ਨੂੰ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਮੌਕੇ ਕਰਮਜੀਤ ਸਿੰਘ ਨਾਭਾ, ਹਰਜੀਤ ਸਿੰਘ, ਹਰਵਿੰਦਰ ਸਿੰਘ ਹਿਰਾਵਲ ਦਸਤਾ ਗਰੁੱਪ ਦੇ ਆਗੂ ਸੁਰਿੰਦਰ ਸਿੰਘ ਛਿੰਦਾ, ਰਾਮਚੰਦ ਅਤੇ ਡੈਮੋਕਰੇਟਿਵ ਲਾਇਰਜ਼ ਐਸੋਸੀਏਸ਼ਨ ਦੇ ਐਡਵੋਕੇਟ ਰਾਜੀਵ ਲੋਹਟਬੱਦੀ ਵੀ ਮੌਜੂਦ ਸਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles