ਪਟਿਆਲਾ,:ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਸ਼ਹਿਰ ਪਟਿਆਲਾ ਆਉਣ ‘ਤੇ ਸ਼ਹਿਰ ਵਾਸੀਆਂ ਅਤੇ ਕਾਂਗਰਸੀਆਂ ਨੇ ਸੁਆਗਤ ਕੀਤਾ | ਉਤਸ਼ਾਹ ਵਿਚ ਪਟਾਕੇ ਚਲਾਏ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ | ਕੈਪਟਨ ਨੇ ਆਪਣੇ ਸਮਰਥਕਾਂ ਦਾ ਹੱਥ ਹਿਲਾ ਕੇ ਅਭਿਨੰਦਨ ਸਵੀਕਾਰ ਕੀਤਾ | ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਰ ਵਿਚ ਸ੍ਮਤੀ ਪ੍ਨੀਤ ਕੌਰ, ਭਰਤਇੰਦਰ ਸਿੰਘ ਚਹਿਲ, ਦਿਹਾਤੀ ਕਾਂਗਰਸ ਜ਼ਿਲਾ ਪਟਿਆਲਾ ਦੇ ਪ੍ਧਾਨ ਹਰਦਿਆਲ ਸਿੰਘ ਕੰਬੋਜ ਸ਼ਾਮਲ ਸਨ | ਕੈਪਟਨ ਦਾ ਕਾਫ਼ਲਾ ਭਾਵੇਂ ਕਿ ਮਿਥੇ ਸਮੇਂ ਤੋਂ ਕਾਫ਼ੀ ਪਛੜ ਕੇ ਆਇਆ ਪਰ ਸਰਦੀ ਦੇ ਬਾਵਜੂਦ ਪ੍ਸੰਸਕ ਉਤਸ਼ਾਹ ਨਾਲ ਸੁਆਗਤ ਕੀਤਾ | ਮੋਤੀ ਬਾਗ਼ ਜੋ ਕਿ ਕੈਪਟਨ ਦੀ ਆਪਣੀ ਰਿਹਾਇਸ਼ ਹੈ, ਤੱਕ ਪਹੁੰਚਣ ਤੋਂ ਪਹਿਲਾਂ ਦਰਜਨ ਤੋਂ ਵਧ ਥਾਈਾ ਕੈਪਟਨ ਦੇ ਇਸ ਕਾਫ਼ਲੇ ਦਾ ਸੁਆਗਤ ਕੀਤਾ ਗਿਆ | ਥਾਂ-ਥਾਂ ਪੁਲਿਸ ਨੇ ਵੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਆਪਣੇ ਵਿਆਪਕ ਪ੍ਬੰਧ ਕੀਤੇ ਹੋਏ ਸਨ | ਬਾਰਨ ਤੋਂ ਪਹਿਲਾਂ ਹੀ ਥਾਂ-ਥਾਂ ਕਾਂਗਰਸੀਆਂ ਨੇ ਸੁਆਗਤ ਕੀਤਾ | ਸਰਹਿੰਦ ਬਾਈਪਾਸ ਤੇ ਕਾਂਗਰਸ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਕੈਪਟਨ ਦੀ ਆਮਦ ‘ਤੇ ਨਾਅਰੇਬਾਜ਼ੀ ਕੀਤੀ | ਜਦੋਂ ਕਿ ਮੋਤੀ ਬਾਗ ਪੈਲੇਸ ਵਿਚ ਕੈਪਟਨ ਸਮਰਥਕਾਂ ਦਾ ਚੰਗਾ ਤੱਕੜਾ ਇਕੱਠ ਸਵਾਗਤ ਲਈ ਮੌਜੂਦ ਰਿਹਾ |