ਬਠਿੰਡਾ, 20 ਫਰਵਰੀ (ਡਾ ਰਾਜੂ ਢੱਡੇ)-ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ ਅਰਵਿੰਦ ਕੇਜਰੀਵਾਲ 25 ਫਰਵਰੀ ਤੋਂ ਪੰਜ ਦਿਨ ਲਈ ਪੰਜਾਬ ਦੌਰੇ ਉੱਪਰ ਆ ਰਹੇ ਹਨ ਤੇ ਇਸ ਦੌਰਾਨ ਉਹ ਮਾਲਵਾ, ਮਾਝਾ ਤੇ ਦੁਆਬਾ ਖੇਤਰ ‘ਚ ਲੋਕਾਂ ਨੂੰ ਮਿਲਣਗੇ | ਪਾਰਟੀ ਸੂਤਰਾਂ ਮੁਤਾਬਿਕ ਸ੍ ਕੇਜਰੀਵਾਲ 23 ਫਰਵਰੀ ਨੂੰ ਸਵੇਰੇ ਸੰਗਰੂਰ ਵਿਖੇ ਪੁੱਜਣਗੇ ਤੇ ਉਥੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਹੋਰ ਆਗੂਆਂ ਨਾਲ ਦਿੜਬਾ ਨੇੜਲੇ ਪਿੰਡ ਮੌੜ, ਛਾਜਲੀ, ਲਹਿਰਾਗਾਗਾ ਖੇਤਰ ਦੇ ਪਿੰਡ ਲੇਹਲ ਕਲਾਂ, ਜ਼ਿਲਾ ਮਾਨਸਾ ਦੇ ਪਿੰਡ ਸਿਰਸੀਵਾਲਾ ਅਤੇ ਤਲਵੰਡੀ ਸਾਬੋ ਨੇੜੇ ਪਿੰਡ ਵਣਾਂਵਾਲੀ ਦੇ ਕਰਜ਼ੇ ਹੇਠ ਦੱਬੇ ਆਤਮ ਹੱਤਿਆਵਾਂ ਕਰ ਗਏ ਕਿਸਾਨਾਂ ਦੇ ਘਰਾਂ ‘ਚ ਜਾਣਗੇ | ਲੇਹਲ ਕਲਾਂ ‘ਚ ਇਕ ਅਜਿਹਾ ਘਰ ਹੈ ਜਿਸ ‘ਚ ਇਕੋ ਛੱਤ ਹੇਠ ਤਿੰਨ ਅਭਾਗੀਆਂ ਵਿਧਵਾਵਾਂ ਰਹਿ ਰਹੀਆਂ ਹਨ | ਕੇਜਰੀਵਾਲ ਨੇ ਉਨਾ ਨੂੰ ਮਿਲਣ ‘ਚ ਰੁਚੀ ਦਿਖਾਈ ਹੈ | ਰਾਤ ਉਹ ਬਠਿੰਡਾ ਵਿਖੇ ਠਹਿਰਨਗੇ | ਅਗਲੇ ਦਿਨ ਉਹ ਅਬੋਹਰ, ਜਲਾਲਬਾਦ ਦੇ ਖੇਤਰ ‘ਚ ਕੈਂਸਰ, ਰਸਾਇਣ ਮਿਲੇ ਪਾਣੀ ਦੇ ਸ਼ਿਕਾਰ ਪਿੰਡਾਂ ‘ਚ ਜਾਣਗੇ ਅਤੇ ਕਈ ਥਾਈਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹੋਏ ਰਾਤ ਮੋਗਾ ਵਿਖੇ ਠਹਿਰਨਗੇ | 27 ਫਰਵਰੀ ਨੂੰ ਹਰੀਕੇ ਪੱਤਣ ਤੋਂ ਮਾਝਾ ਖੇਤਰ ‘ਚ ਜਾਣਗੇ ਤੇ ਅੰਮਿ੍ਤਸਰ ਵਿਖੇ ਸਨਅਤਕਾਰਾਂ, ਵਪਾਰੀਆਂ ਤੇ ਹੋਰ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ | ਇਸੇ ਦਿਨ ਉਹ ਜਲੰਧਰ ਵਿਖੇ ਵੀ ਸਨਅਤਕਾਰਾਂ, ਖਾਸ ਕਰਕੇ ਖੇਡ ਸਨਅਤ ਦੇ ਪ੍ਤੀਨਿਧਾਂ ਤੇ ਦਲਿਤਾਂ ਨਾਲ ਗੱਲਬਾਤ ਕਰਨਗੇ | 28 ਫਰਵਰੀ ਨੂੰ ਲੁਧਿਆਣਾ ਅਤੇ 29 ਫਰਵਰੀ ਨੂੰ ਮੰਡੀ ਗੋਬਿੰਦਗੜ੍ ‘ਚ ਉਹ ਸਨਅਤਕਾਰਾਂ ਤੇ ਵਪਾਰੀਆਂ ਨਾਲ ਮੁਲਾਕਾਤਾਂ ਕਰਨਗੇ | ਸ੍ ਕੇਜਰੀਵਾਲ ਦੀ ਪੰਜ ਦਿਨਾਂ ਦੀ ਫੇਰੀ ਨੂੰ ਪਾਰਟੀ ਵੱਲੋਂ ਪੂਰੀ ਤਰਾ ਵਿਉਂਤਬੱਧ ਕੀਤਾ ਜਾ ਰਿਹਾ ਹੈ |