spot_img
spot_img
spot_img
spot_img
spot_img

ਕਿਸਾਨੀ ਨੂੰ ਬਚਾਉਣ ਲਈ ਸਾਂਝੇ ਉੱਦਮਾਂ ਅਤੇ ਬਾਗਬਾਨੀ ਵੱਲ ਆਉਣ ਦੀ ਲੋੜ: ਡਾ.ਗੁਰਕੰਵਲ ਸਿੰਘ

ਮੁੰਜਾਲ ਖੁਰਦ (ਪਟਿਆਲਾ) ਬਾਗਬਾਨੀ ਫਸਲਾਂ ਦਾ ਸਾਂਝੇ ਤੌਰ ਕਲਸਟਰ ਬਣਾ ਕੇ ਮੰਡੀਕਰਨ ਕਰਕੇ ਅਤੇ ਫਲ, ਫੁੱਲ ਸਬਜ਼ੀਆਂ ਤੋਂ ਪਦਾਰਥ ਤਿਆਰ (ਪ੍ਰੋਸੈਸਿੰਗ ਅਤੇ ਵੈਲਿਉ ਐਡੀਸ਼ਨ) ਕਰਨ ਨਾਲ ਬਾਗਬਾਨੀ ਫਸਲਾਂ ਦਾ ਸਹੀ ਮੁੱਲ ਪ੍ਰਾਪਤ ਕਰਕੇ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ” ਇਹ ਪ੍ਰਗਟਾਵਾ ਪੰਜਾਬ ਦੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਗੁਰਕੰਵਲ ਸਿੰਘ ਨੇ ਪਿੰਡ ਮੁੰਜਾਲ ਖੁਰਦ ਵਿਖੇ ਕੌਮੀ ਐਵਾਰਡੀ ਫੁੱਲ ਉਤਪਾਦਕਾਂ ਸ. ਗੁਰਪ੍ਰੀਤ ਸਿੰਘ ਸ਼ੇਰਗਿੱਲ ਅਤੇ ਸ. ਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਤਿਆਰ ਗੁਲਾਬ ਸ਼ਰਬਤ, ਆਂਵਲਾ ਅਤੇ ਐਲੋਵੀਰਾ ਜੂਸ ਦੇ ਨਵੇਂ ਉਤਪਾਦਾਂ ਦੇ ਘੁੰਢ ਚੁਕਾਈ ਸਮਾਗਮ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਫੁੱਲਾਂ ਅਤੇ ਸਬਜ਼ੀਆਂ ਦੀ ਖੇਤੀ ਲਈ ਪੋਲੀਹਾਉਸ ਅਤੇ ਨੈੱਟਹਾਉਸ ਬਹੁਤ ਸਫਲ ਹੋ ਰਹੇ ਹਨ ਅਤੇ ਕਿਸਾਨ 8 ਲੱਖ ਤੋਂ 12 ਲੱਖ ਪ੍ਰਤੀ ਏਕੜ ਤੱਕ ਦਾ ਮੁਨਾਫਾ ਕਮਾ ਰਹੇ ਹਨ ਅਤੇ ਬਾਗਬਾਨੀ ਵਿਭਾਗ ਵਲੋਂ ਇਸ ਸਬੰਧੀ ਸੈਂਟਰ ਆਫ ਐਕਸੀਲੈਂਸ ਕਰਤਾਰਪੁਰ (ਜਲੰਧਰ) ਵਿਖੇ ਇਕ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਹੈ ਜਿਸ ਵਿਚ ਸਬਜ਼ੀਆਂ ਦੀ ਖੇਤੀ ਵਿਚ ਇਜ਼ਰਾਇਲ ਦੀ ਤਕਨੀਕ ਨਾਲ ਪ੍ਰੋਟੈਕਟਡ ਆਧੁਨਿਕ ਖੇਤੀ ਦੇ ਗੁਰ ਸਿਖਾਏ ਜਾਣੇ ਹਨ ਅਤੇ ਉੱਥੋਂ ਵਧੀਆ ਕਿਸਮ ਦੀਆਂ ਪਨੀਰੀਆਂ ਵੀ ਤਿਆਰ ਕਰਕੇ ਸਬਜ਼ੀ ਉਤਪਾਦਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਖੇਤੀ ਵਿਚ ਆਧੁਨਿਕ ਤਕਨੀਕਾਂ ਅਪਣਾਉਣ ਅਤੇ ਕਾਮਯਾਬੀ ਨਾਲ ਮੰਡੀਕਰਨ ਵਿਚ ਨਵੀਆਂ ਪੁਲਾਂਘਾਂ ਪੁੱਟ ਕੇ ਹੋਰ ਕਿਸਾਨਾਂ ਲਈ ਚਾਨਣ ਮੁਨਾਰਾ ਬਣਨ ਲਈ ਵਧਾਈ ਦਿੱਤੀ ਅਤੇ ਪ੍ਰਸ਼ਾਸ਼ਨ ਦੀ ਤਰਫੋਂ ਹਰ ਤਰਾਂ ਦੀ ਮਦਦ ਦਾ ਭਰੋਸਾ ਦਿਵਾਇਆ । ਸ੍ਰ.ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖੇਤ ਵਿਚ ਤਿਆਰ ਤਾਜ਼ਾ ਦੇਸੀ ਗੁਲਾਬ ਮਾਰਕਿਟ ਵਿਚ ਆਪ ਵਿਕਰੀ ਕਰਦੇ ਹਨ ਅਤੇ ਜਦੋਂ ਮੁੱਲ ਘੱਟ ਅਤੇ ਉਤਪਾਦਨ ਜ਼ਿਆਦਾ ਹੋ ਜਾਂਦਾ ਸੀ ਤਾਂ ਉਹ ਗੁਲਾਬ ਤੋਂ ਰੋਜ਼ ਵਾਟਰ (ਗੁਲਾਬ ਜਲ) ਅਤੇ ਗੁਲੂਕੰਦ ਤਿਆਰ ਕਰਦੇ ਸਨ ਅਤੇ ਹੁਣ ਉਹਨਾਂ ਨੇ ਬਾਗਬਾਨੀ ਵਿਭਾਗ ਪਟਿਆਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤਕਨੀਕੀ ਸਹਿਯੋਗ ਨਾਲ ਗੁਲਾਬ ਦਾ ਸ਼ਰਬਤ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਂਵਲਾ ਅਤੇ ਐਲੋਵੀਰਾ ਜੂਸ ਵੀ ਤਿਆਰ ਕੀਤਾ ਹੈ ਜੋ ਗੁਣਾਂ ਪੱਖੋਂ ਸ਼ੁੱਧ ਅਤੇ ਮਿਆਰੀ ਹੈ ਅਤੇ ਪੈਕਿੰਗ ਵੀ ਵਧੀਆ ਅਤੇ ਅੰਤਰ-ਰਾਸ਼ਟਰੀ ਪੱਧਰ ਦੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਸ਼ੇਰਗਿੱਲ ਫਾਰਮ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਸਾਲ 1996 ਤੋਂ ਫੁੱਲਾਂ ਦੀ ਖੇਤੀ ਵਿਚ ਲੱਗੇ ਸ਼੍ਰੀ ਸ਼ੇਰਗਿੱਲ ਇਸ ਸਮੇਂ ਕਰੀਬ 20 ਏਕੜ ਰਕਬੇ ਵਿਚ ਫੁੱਲਾਂ ਦੀ ਖੇਤੀ ਕਰਦੇ ਹਨ, ਜਿਸ ਵਿੱਚੋਂ 3 ਏਕੜ ਦੇਸੀ ਗੁਲਾਬ, 1 ਏਕੜ ਇੰਗਲਿਸ਼ ਗੁਲਾਬ (ਪੋਲੀ ਹਾਉਸ ਵਿਚ) ਅਤੇ ਬਾਕੀ ਗਲੈਂਡੂਲਸ ਅਤੇ ਗੇਂਦੇ ਦੀ ਕਾਸ਼ਤ ਕਰਦੇ ਹਨ। ਇਸ ਤੋਂ ਇਲਾਵਾ ਗੰਡੋਇਆ ਖਾਦ, ਮੱਛੀ ਪਾਲਣ ਆਦਿ ਸਹਾਇਕ ਧੰਦੇ ਅਪਣਾਉਣ ਵਾਲੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਅਵਾਰਡ ਸਾਲ 2011, ਆਈ.ਸੀ.ਏ.ਆਰ ਦਿੱਲੀ ਵੱਲੋਂ ਉੱਤਰੀ ਖੇਤਰ ਦਾ ਇੰਨੋਵੇਟਿਵ ਫਾਰਮਰ ਅਵਾਰਡ ਸਾਲ 2012 ਅਤੇ ਆਈ.ਏ.ਆਰ.ਆਈ ਦਿੱਲੀ ਤੋਂ ਨੈਸ਼ਨਲ ਕਿਸਾਨੀ ਐਵਾਰਡ ਵੀ ਮਿਲਿਆ ਹੋਇਆ ਹੈ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles