Tuesday, September 26, 2023
spot_img

ਇੱਕ ਪਾਸੜ ਨਹੀਂ ਹੋਏਗੀ ਇਸ ਵਾਰ ‘ਲੰਬੀ’ ਦੀ ਲੜਾਈ

ਪੰਜਾਬ ਦੀ ਲੰਬੀ ਵਿਧਾਨਸਭਾ ਸੀਟ ਇਸ ਵਾਰ ਕੁੱਝ ਜਿਆਦਾ ਖਾਸ ਬਨਣ ਜਾ ਰਹੀ ਏ, ਪਹਿਲਾਂ ਤਾਂ ਇਹ ਸੀਟ ਸਿਰਫ਼ ਇਸ ਕਰਕੇ ਖਾਸ ਸੀ ਕਿ ਇੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਚੋਣ ਲੜਦੇ ਜਾਂ ਜਿੱਤਦੇ ਸਨ ਅਤੇ ਆਮ ਤੌਰ ‘ਤੇ ਇਹ ਮੁਕਾਬਲਾ ਇੱਕ ਪਾਸੜ ਹੀ ਰਹਿੰਦਾ ਸੀ, ਬਾਦਲ ਸਾਹਮਣੇ ਕੋਈ ਉਮੀਦਵਾਰ ਉਤਾਰਨਾ ਮਤਲਬ ਕਿਸੇ ਇੱਕ ਉਮੀਦਵਾਰ ਨੂੰ ਰਸਮੀ ਤੌਰ ਤੇ ਖੜਾ ਕਰਕੇ ਉਮੀਦਵਾਰੀ ਦੀ ਬਲੀ ਦੇਣ ਦੇ ਸਮਾਨ ਹੁੰਦਾ ਸੀ ਪਰ ਇਸ ਵਾਰ ਸਮੀਕਰਣ ਕੁੱਝ ਬਦਲ ਗਏ ਨੇ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਖੁਦ ਵੰਗਾਰ ਕਬੂਲ ਕਰਦੇ ਹੋਏ ਨਾ ਸਿਰਫ ਮੈਦਾਨ ‘ਚ ਨੇ ਬਲਕਿ ਆਪਣੇ ਆਖਰੀ ਚੋਣ ਮੁਕਾਬਲੇ ‘ਚ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਨੂੰ ਹਰਾਉਣ ਦਾ ਸੁਪਨਾ ਪਾਲੀ ਬੈਠੇ ਨੇ। ਪਹਿਲਾਂ ਤਾਂ ਕੈਪਟਨ ਨੂੰ ਇਹ ਵੰਗਾਰ ਮਿਲੀ ਕਿ ਲੰਬੀ ‘ਚ ਲੜ ਕੇ ਵਿਖਾਉਣ ਜਿਸਦੇ ਬਾਅਦ ਉਹਨਾਂ ਚੁਣੌਤੀ ਕਬੂਲ ਕਰਦਿਆਂ ਲੰਬੀ ਵਿੱਚ ਡਟਣ ਦਾ ਐਲਾਨ ਤਾਂ ਕਰ ਦਿੱਤਾ ਪਰ ਉਸਦੇ ਬਾਅਦ ਚੁਣੌਤੀ ਇਹ ਵੀ ਆਉਣ ਲੱਗੀ ਕਿ ਪਟਿਆਲਾ ਦੀ ਸੇਫ ਸੀਟ ਛੱਡਕੇ ਸਿਰਫ ਲੰਬੀ ਵਿੱਚ ਲੜ ਕੇ ਵਿਖਾਉਣ ਜਿਸਨੂੰ ਕੈਪਟਨ ਨੇ ਅੱਖੋਂ ਪਰੋਖੇ ਕਰ ਦਿੱਤਾ ਪਰ ਹਾਂ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਸਿਆਸਤਦਾਨ ਨੂੰ ਹਰਾ ਕੇ ਉਹ ਜਾਂਦੇ-ਜਾਂਦੇ ਆਪਣਾ ਸਿਆਸੀ ਪ੍ਰੋਫਾਈਲ ਜ਼ਰੂਰ ਮਜ਼ਬੂਤ ਕਰਨਾ ਚਾਹੁੰਦੇ ਨੇ।

Related Articles

Stay Connected

0FansLike
3,872FollowersFollow
0SubscribersSubscribe
- Advertisement -spot_img

Latest Articles